ਜਲੰਧਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਨੇ ਵੱਧ ਰਹੀਆਂ ਗੈਸ ਤੇ ਤੇਲ ਦੀਆਂ ਕੀਮਤਾਂ ਤੇ ਬੋਲਦੇ ਹੋਏ ਕਿਹਾ ਕਿ ਭਾਰਤ ਦੀ ਜੀ.ਡੀ.ਪੀ ਦਿਨ ਪ੍ਰਤੀ ਦਿਨ ਡਿੱਗ ਰਹੀ ਹੈ ਰੋਜਗਾਰ ਖਤਮ ਹੂੰਦੇ ਜਾ ਰਹੇ ਹਨ। ਅਜਿਹੇ ਸਮੇ ਵਿੱਚ ਪੈਟਰੋਲ-ਡੀਜਲ, ਅਤੇ ਰਸੋਈ ਗੈਸ ਦੀਆਂ ਕੀਮਤਾ ਇਤਿਹਾਸਕ ਉਚਾਈ ਉੱਤੇ ਹਨ ਜਦ ਕਿ ਕੌਮਾਂਤਰੀ ਬਾਜਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਮੱਧ ਪੱਧਰ ਉੱਤੇ ਹੀ ਹਨ ਜਿਸ ਨਾਲ ਹੋਰ ਜਰੂਰੀ ਚੀਜਾ ਦੇ ਮੁੱਲ ਵਿੱਚ ਵੀ ਵਾਧੇ ਹੋ ਰਹੇ ਹਨ ਤੇ ਬਾਕੀ ਕਸਰ ਬਾਰ ਬਾਰ ਵਧ ਰਹੀਆਂ ਰਸੋਈ ਗੈਸ ਦੀਆਂ ਕੀਮਤਾ ਨੇ ਕੱਡ ਦਿੱਤੀ ਹੈ ਇਸ ਨਾਲ ਆਮ ਜਨਤਾ ਨੂੰ ਆਪਣੀ ਦੋ ਵੇਲੇ ਦੀ ਰੋਟੀ ਦਾ ਪ੍ਰਬੰਧ ਕਰਨਾ ਔਖਾ ਹੋ ਗਿਆ ਹੈ ਤੇ ਹੁਣ ਰਸੋਈ ਗੈਸ ਸਿਲੰਡਰਾਂ ਤੇ ਦਿੱਤੀ ਜਾਣ ਵਾਲੀ ਸਬਸਿਡੀ ਤੇ ਰੋਕ ਲਗਾਈ ਜਾ ਰਹੀ ਹੈ ਪਿਛਲੇ ਕੁੱਝ ਮਹੀਨਿਆਂ ਵਿੱਚ ਤਿੰਨ ਵਾਰ ਗੈਸ ਸਿਲੰਡਰਾਂ ਦੀਆਂ ਕੀਮਤਾ ਵਿੱਚ ਵਾਧਾ ਕੀਤਾ ਗਿਆ ਹੈ। ਆਪਣੇ ਆਪ ਨੂੰ ਆਮ ਜਨਤਾ ਦੀ ਸਕਰਾਰ ਕਹਾਉਣ ਵਾਲੀ ਬੀ.ਜੇ.ਪੀ ਸਰਕਾਰ ਦਾ ਦਿਨ ਪ੍ਰਤੀ ਦਿਨ ਵਧਾਈਆਂ ਜਾਣ ਵਾਲੀਆਂ ਕੀਮਤਾ ਤੋਂ ਪਤਾ ਲੱਗਦਾ ਹੈ ਕਿ ਉਹ ਆਮ ਲੋਕਾਂ ਬਾਰੇ ਰਿਨ੍ਹਾਂ ਕੇ ਸੋਚਣ ਵਾਲੀ ਸਰਕਾਰ ਹੈ। ਡਾ ਸੇਠੀ ਨੇ ਕਿਹਾ ਕਿ ਜੇ ਬੀ.ਜੇ.ਪੀ ਸਰਕਾਰ ਲੋਕਾ ਨੂੰ ਕੋਈ ਸੁੱਖ ਨਹੀ ਦੇ ਸਕਦੀ ਤਾ ਆਮ ਜਨਤਾ ਉੱਤੇ ਪੈਟਰੋਲ- ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧਾ ਕੇ ਹੋਰ ਬੋਝ ਨਾ ਪਾਵੇ।