ਫਗਵਾੜਾ 27 ਫਰਵਰੀ (ਸ਼਼ਿਵ ਕੋੋੜਾ) ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਫਗਵਾੜਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਈ ਗਈ। ਜਿਸ ਵਿਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਮੁਹੱਲਾ ਪ੍ਰੇਮ ਨਗਰ ਦੀ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਰਵਿਦਾਸ ਸਮਾਜ ਸੁਧਾਰ ਸਭਾ (ਰਜਿ.) ਵਲੋਂ ਕੁਲਦੀਪ ਕੁਮਾਰ ਬਾਲੂ ਅਤੇ ਬਲਵੀਰ ਮਾਧੋ ਦੀ ਅਗਵਾਈ ‘ਚ ਤਿਆਰ ਕੀਤੀ ਕਿਸਾਨੀ ਸੰਘਰਸ਼ ਦੀ ਝਾਕੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਸ਼ੋਭਾ ਯਾਤਰਾ ‘ਚ ਕਿਸਾਨ ਮਜਦੂਰ ਏਕਤਾ ਜਿੰਦਾਬਾਦ, ਕਾਲੇ ਖੇਤੀ ਕਾਨੂੰਨ ਰੱਦ ਕਰੋ ਆਦਿ ਨਾਅਰੇ ਵੀ ਗੂੰਜੇ। ਕਿਸਾਨੀ ਝਾਕੀ ਦਾ ਜਿੱਥੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਉੱਥੇ ਹੀ ਕਮੇਟੀ ਦੇ ਇਸ ਉਪਰਾਲੇ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਕਮੇਟੀ ਪ੍ਰਧਾਨ ਵਿਨੋਦ ਖੰਨਾ (ਬਿੱਲੂ) ਨੇ ਬੇਗਮਪੁਰਾ ਸੰਕਲਪ ਦੇ ਸਿਰਜਣਹਾਰ ਸ੍ਰੋਮਣੀ ਸੰਤ ਕ੍ਰਾਂਤੀਕਾਰੀ ਜਗਤ ਗੁਰੂ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਝਾਕੀ ਤਿਆਰ ਕਰਨ ਵਾਲੇ ਸੇਵਾਦਾਰ ਕੁਲਦੀਪ ਕੁਮਾਰ ਅਤੇ ਬਲਵੀਰ ਕੁਮਾਰ ਨੂੰ ਸਿਰੋਪੇ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਚਰਨਜੀਤ ਖਾਲਸਾ, ਨਰੇਸ਼ ਕੈਲੇ, ਭੁਪਿੰਦਰ ਕੁਮਾਰ, ਰਜਿੰਦਰ ਕੁਮਾਰ, ਜਸਵੀਰ ਬੰਗਾ, ਗੁਲਸ਼ਨ ਕੁਮਾਰ, ਜੋਗਾ, ਹਰਮੇਸ਼ ਲਾਲ ਮੇਸ਼ੀ, ਡਾ. ਦਰਸ਼ਨ ਕਟਾਰੀਆ, ਕੁਲਦੀਪ ਸਿੰਘ, ਬੀ.ਕੇ. ਰੱਤੂ, ਰਾਜਾ, ਕੁਲਵਿੰਦਰ ਕਿੰਦਾ, ਸਨੀ ਕੈਲੇ, ਜਸਵਿੰਦਰ ਪੋਡਵਾਲ, ਨਰੇਸ਼ ਮਹਿਮੀ, ਵਿਵੇਕ ਕੁਮਾਰ, ਸੀਪਾ, ਰੋਹਿਤ ਸਿੱਧੂ, ਲਾਡੀ ਕੈਲੇ, ਕੁਲਵਿੰਦਰ ਢੰਡਾ, ਵਿਜੇ ਕੁਮਾਰ, ਵਿੱਕੀ ਚੁੰਬਰ, ਕਮਲ ਕੈਂਥ, ਸਤਨਾਮ ਲਾਲ ਆਦਿ ਹਾਜਰ ਸਨ