
ਫਗਵਾੜਾ 27 ਫਰਵਰੀ (ਸ਼਼ਿਵ ਕੋੋੜਾ) ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 644ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵੱਖ ਵੱਖ ਧਾਰਮਿਕ ਸਮਾਗਮਾ ‘ਚ ਸ਼ਾਮਲ ਹੋਏ। ਉਹਨਾਂ ਦੇ ਨਾਲ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਵਰੁਣ ਚੱਕ ਹਕੀਮ, ਸਰਵਣ ਸਿੰਘ ਸਰਪੰਚ ਚਹੇੜੂ, ਸੀਮਾ ਰਾਣੀ ਬਲਾਕ ਸੰਮਤੀ ਮੈਂਬਰ, ਤਰਸੇਮ ਲਾਲ, ਸੁਖਵਿੰਦਰ ਬਿੱਲੂ ਖੇੜਾ, ਓਮ ਪ੍ਰਕਾਸ਼ ਸਰਪੰਚ ਵਜੀਦੋਵਾਲ, ਰਾਮ ਕਿਸ਼ਨ, ਕੁਲਵਿੰਦਰ ਚੱਠਾ, ਮਾਸਟਰ ਗੁਰਨਾਮ ਸਿੰਘ, ਮਨਜੋਤ ਸਿੰਘ, ਲੇਖਰਾਜ, ਮਨਜੀਤ ਕੌਰ, ਅਕਾਸ਼ ਕੁਮਾਰ, ਬਲਵੀਰ ਸਿੰਘ ਲੁੱਗਾ, ਰਵੀ ਸਿੱਧੂ, ਮੋਨੂੰ ਸਰਵਟਾ ਅਤੇ ਸੁਭਾਸ਼ ਕਵਾਤਰਾ ਆਦਿ ਨੇ ਵੀ ਗੁਰੂ ਘਰਾਂ ਵਿਚ ਨਤਮਸਤਕ ਹੋ ਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਜੋਗਿੰਦਰ ਸਿੰਘ ਮਾਨ ਨੇ ਸਮੂਹ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਪ੍ਰਬੰਧਕਾਂ ਵਲੋਂ ਸ੍ਰ. ਮਾਨ ਅਤੇ ਹੋਰਨਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਤ ਵੀ ਕੀਤਾ ਗਿਆ।