ਜਲੰਧਰ:-ਖਤਰਨਾਕ ਬਿਮਾਰੀ ਕੋਰੋਨਾ ਦੀ ਦੂਜੀ ਲਹਿਰ ਦੇ ਪ੍ਰਕੋਪ ਤੋਂ ਬਚਣ ਲਈ ਮਾਣਯੋਗ ਪ੍ਰਿੰਸੀਪਲ
ਡਾ. ਜਗਰੂਪ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਪ੍ਰੋ. ਕਸ਼ਮੀਰ ਕੁਮਾਰ (ਇੰਟ੍ਰਨਲ
ਕੌਆਰਡੀਨੇਟਰ) ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ.
ਵਿਭਾਗ ਨੇ ਅੱਜ “ਕੋਰੋਨਾ ਦੀ ਰੋਕਥਾਮ” ਸਬੰਧੀ ਸੈਮੀਨਾਰ ਕੀਤਾ।ਉਨ੍ਹਾਂ ਇਸ ਬੀਮਾਰੀ
ਦੇ ਵਾਇਰਸ ਤੋਂ ਬਚਣ ਲਈ ਵਿੱਦਿਆਰਥੀਆਂ ਨੂੰ ਜਾਗਰੁਕ ਕਰਦਿਆਂ ਕਈ ਸਾਵਧਾਨੀਆਂ ਅਤੇ
ਉਪਾਅ ਦੱਸੇ।ਵਿਦਿਆਰਥੀਆਂ ਨੂੰ ਸੁਚੇਤ ਕਰਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਡਰਨ
ਦੀ ਲੋੜ ਨਹੀ ਬਲਕਿ ਇਸ ਦਾ ਡੱਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਪਰ ਜੇਕਰ ਕੋਈ ਸ਼ੱਕੀ ਕੇਸ ਨਜਰ
ਆਉਂਦਾ ਹੈ ਤਾਂ ਉਸ ਦੀ ਤੁਰੰਤ ਸੂਚਨਾਂ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਮਾਸਕ
ਪਹਿਨਣ, ਰਗਾਣੂੰ ਮੁਕਤ ਹੋਣ ਅਤੇ ਸਰੀਰਕ ਦੂਰੀ ਬਣਾਈ ਰੱਖਣ ਸਬੰਧੀ ਵਿਭਾਗ ਵਲੋਂ ਇੱਕ
ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਤਾਂਕਿ ਲੋਕ ਇਸ ਬੀਮਾਰੀ ਤੋਂ ਜਾਗਰੁਕ ਹੋ ਸਕਣ।ਇਸ
ਸੈਮੀਨਾਰ ਵਿੱਚ ਲੱਗ-ਭੱਗ 45 ਵਿਦਿਆਰਥੀਆਂ ਨੇ ਸ਼ਿੱਕਤ ਕੀਤੀ ਅਤੇ ਹੋਰਨਾ ਨੂੰ ਜਾਗਰੂਕ ਕਰਨ
ਦਾ ਪ੍ਰਣ ਕੀਤਾ।ਨੇਹਾ (ਸੀ. ਡੀ. ਕੰਸਲਟੈਂਟ),ਅਖਿਲ ਭਾਟੀਆ (ਜੂਨੀਅਰ ਕੰਸਲਟੈਂਟ),ਮਨੋਜ
ਕੁਮਾਰ,ਸੁਰੇਸ਼ ਕੁਮਾਰ ਦੇ ਯਤਨਾਂ ਸਦਕਾ ਇਹ ਸੈਮੀਨਾਰ ਸੰਪਨ ਹੋਇਆ।ਪ੍ਰਿੰਸੀਪਲ
ਡਾ. ਜਗਰੂਪ ਸਿੰਘ ਜੀ ਵਲੋ ਸੀ.ਡੀ.ਟੀ.ਪੀ. ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕੋਰੋਨਾ
ਪ੍ਰਤੀ ਜਾਗਰੁਕਤਾ ਅਜੋਕੇ ਸਮੇਂ ਦੀ ਭਖਦੀ ਲੋੜ ਦੱਸਿਆ।