ਜਲੰਧਰ:-ਪੰਜਾਬ ਦੇ ਲੋਕ ਬਿਜਲੀ ਦੇ ਵੱਧ ਰੇਟਾਂ ਦੀ ਮਾਰ ਝੇਲ ਰਹੇ ਹਨ ਅਤੇ ਇਹ ਮੁੱਦਾ ਪੰਜਾਬ ਵਿਧਾਨ ਸਭਾ ਦੇ ਬਾਹਰ ਵੀ ਗੂੰਜਿਆ ।ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਹੱਥ ਵਿਚ ਬੈਨਰ ਦੀਆਂ ਤੱਖਤੀਆਂ ਫੜ ਕੇ ਸਰਕਾਰ ਵੱਲੋਂ ਆਮ ਲੋਕਾਂ ਤੋਂ ਵਸੂਲੇ ਜਾ ਰਹੇ ਬਿਜਲੀ ਦੇ ਵੱਧ ਰੇਟ ਦਾ ਮੁੱਦਾ ਚੁੱਕਿਆ । ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 2.50 ਰੁਪਏ ਬਿਜਲੀ ਖ਼ਰੀਦ ਕੇ ਲੋਕਾਂ ਨੂੰ ਸਰਕਾਰ 10 ਰੁਪਏ ਬਿਜਲੀ ਦੇ ਰਹੀ ਹੈ ।

ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਪੰਜਾਬ ਵਿੱਚ ਬਿਜਲੀ ਸਰਪਲੱਸ ਸੀ ਅਤੇ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾ ਰਹੀ ਸੀ ਪਰ ਇਸ ਵੇਲੇ ਸਰਕਾਰ ਵੱਲੋਂ ਲੋਕਾਂ ਤੇ ਬੇਵਜ੍ਹਾ ਬੋਝ ਪਾਇਆ ਜਾ ਰਿਹਾ ਹੈ । ਉਨ੍ਹਾਂ ਮੰਗ ਕੀਤੀ ਕਿ ਬਿਜਲੀ ਦੇ ਵੱਧ ਰੇਟ ਵਾਪਸ ਲਿੱਤੇ ਜਾਣੇ ਚਾਹੀਦੇ ਹਨ ।