ਫਗਵਾੜਾ:-(ਸ਼ਿਵ ਕੋੜਾ) ਕਰ ਸੇਵਾ ਸੁਸਾਇਟੀ ਵਲੋਂ ਪਿੰਡ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਚਾਰੋਂ ਪਾਸਿਆਂ ਤੋਂ ਆਉਂਦੀਆਂ -ਜਾਂਦੀਆਂ ਮੁੱਖ ਸੜਕਾਂ ਅਤੇ ਪਿੰਡ ਦੇ ਬਾਈਪਾਸ ਨਜ਼ਦੀਕ ਸਪੀਡ ਬਰੇਕਰ ਲਗਵਾਕੇ ਪਿੰਡ ਪਲਾਹੀ ਨੇ ਨਿਵੇਕਲੀ ਪਹਿਲਕਦਮੀ ਕੀਤੀ ਹੈ। ਇਸ ਤੋਂ ਪਹਿਲਾਂ ਪਿੰਡ ਦੀਆਂ ਮੁੱਖ ਸੜਕਾਂ ਉਤੇ ਰੋਡ ਸੇਫਟੀ ਗਲਾਸ ਟ੍ਰੈਫਿਕ ਕੰਟਰੋਲ ਲਈ ਲਗਾਏ ਗਏ ਸਨ। ਇਹਨਾਂ ਦੋਹਾਂ ਪ੍ਰਾਜੈਕਟਾਂ, ਰੋਡ ਸੇਫਟੀ ਗਲਾਸ ਅਤੇ ਸਪੀਡ ਬਰੇਕਰ ਦੀ ਸੇਵਾ ਜੱਸਾ ਸੱਲ ਯੂ.ਕੇ. ਅਤੇ ਪਰਮਜੀਤ ਸਿੰਘ ਨਿਊਜ਼ੀਲੈਂਡ ਨੇ ਕੀਤੀ। ਇਤਿਹਾਸਕ ਪਿੰਡ ਪਲਾਹੀ ਦੇ ਸੁੰਦਰੀਕਰਨ ਅਤੇ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਪੰਚਾਇਤ ਪਲਾਹੀ ਵਲੋਂ ਸਰਕਾਰ ਦੀ ਸਹਾਇਤਾ ਨਾਲ ਲਗਾਤਾਰ ਪ੍ਰਾਜੈਕਟ ਜਾਰੀ ਹਨ। ਇਸੇ ਲੜੀ ਤਹਿਤ ਐਸ.ਸੀ. ਧਰਮਸ਼ਾਲਾ ਦੀ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਪਲਾਹੀ ਰੋਡ ਦੇ ਪੁਲ ਲਾਗਿਓਂ ਆਰੰਭ ਕਰਕੇ ਖੰਗੂੜਾ ਸੜਕ ਪੁਲ ਤੱਕ ਨਰੇਗਾ ਸਕੀਮ ਅਧੀਨ ਕੰਕਰੀਟ ਬਲੌਕ ਲਗਾਏ ਜਾਣ ਦੀ ਮਨਜ਼ੂਰੀ ਸਰਕਾਰ ਵਲੋਂ ਮਿਲ ਗਈ ਹੈ। ਪਿੰਡ ਦੀ ਸਰਪੰਚ ਰਣਜੀਤ ਕੌਰ ਨੇ ਦੱਸਿਆ ਕਿ ਲੜਕੇ-ਲੜਕੀਆਂ ਲਈ ਜਿੰਮ ਹਾਲ ਬਨਾਉਣ ਲਈ ਅਤੇ ਆਂਗਨਵਾੜੀ ਸੈਂਟਰਾਂ ਦੀ ਉਸਾਰੀ ਲਈ ਪ੍ਰਾਜੈਕਟ ਸਰਕਾਰ ਨੂੰ ਮਨਜ਼ੂਰੀ ਹਿੱਤ ਭੇਜੇ ਗਏ ਹਨ। ਸਪੀਡ ਬਰੇਕਰ ਦੇ ਕੰਮ ਦੀ ਸੰਪੂਰਨਤਾ ਵੇਲੇ ਹੋਰਨਾਂ ਤੋਂ ਬਿਨ੍ਹਾਂ ਗੁਰਪਾਲ ਸਿੰਘ ਸੱਗੂ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸੱਲ, ਰੁਪਿੰਦਰ ਸਿੰਘ ਸੱਲ, ਗੋਬਿੰਦ ਸਿੰਘ ਵੇਟ ਲਿਫਟਿੰਗ ਕੋਚ, ਮਨਜੋਤ ਸਿੰਘ ਸੱਗੂ, ਰਵੀਪਾਲ ਪੰਚ, ਮਨੋਹਰ ਸਿੰਘ ਸੱਗੂ ਪੰਚ, ਮਦਨ ਲਾਲ ਪੰਚ, ਰੇਸ਼ਮ ਲਾਲ, ਗੁਰਮੁੱਖ ਸਿੰਘ ਡੋਲ, ਰਵਿੰਦਰ ਸਿੰਘ ਸੱਗੂ, ਪੰਡਿਤ ਪ੍ਰਦੀਪ ਕੁਮਾਰ, ਹਰਮੇਲ ਸਿੰਘ ਗਿੱਲ, ਗੁਰਨਾਮ ਸਿੰਘ ਸੱਲ, ਮੱਖਣ ਚੰਦ, ਰਣਜੀਤ ਸਿੰਘ ਮੈਨੇਜਰ, ਜਸਬੀਰ ਸਿੰਘ ਬਸਰਾ, ਬਿੰਦਰ ਫੁਲ, ਹਰਨੇਕ ਕੁਮਾਰ, ਜਸਵਿੰਦਰ ਸਿੰਘ ਸੱਲ, ਜਗਦੀਪ ਸਿੰਘ ਡੋਲ, ਮਨਜੀਤ ਸਿੰਘ ਡੋਲ, ਰਾਮਪਾਲ ਪੰਚ, ਗੁਰਮੇਲ ਸਿੰਘ ਸੱਗੂ, ਅਮਨਦੀਪ ਸਿੰਘ ਮਾਨ, ਨਰਿੰਦਰ ਸਿੰਘ ਬਸਰਾ ਕੈਨੇਡਾ (ਸੋਨੂੰ ਕੈਨੇਡਾ), ਉਂਕਾਰ ਸਿੰਘ, ਪਵਨ ਗਿੱਲ, ਹਰਮਨ ਸਿੰਘ ਸੱਲ, ਸੰਦੀਪ ਸਿੰਘ ਮਾਨ, ਬਬਲੂ, ਸ਼ੀਪਾ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।