ਸਹਾਇਤਾ ਪ੍ਰਾਪਤ ਕਾਲਜ ਹੈ, ਜੋ ਸੰਨ 1970 ਤੋ ਪੇਡੂ ਖੇਤਰ ਦੇ ਵਿਦ ਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਰਿਹਾ ਹੈ। ਕਾਲਜ ਦੇ ਅਧਿਆਪਕਾਂ ਨੇ 2017 ਵਿੱਚ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਾਬਾ ਹਾਕਮ ਸਿੰਘ ਜੀ ਨੂੰ ਇਕ ਮੰਗ ਪੱਤਰ ਰਾਹੀਂ ਹਰ ਮਹੀਨੇ ਤਨਖ਼ਾਹ ਦੇਣ, ਡੀ.ਏ, ਐਚ. ਆਰ.ਏ, ਪੀ.ਐਫ. ਸਬੰਧੀ ਹੋ ਰਹੇ ਅਨਿਆਂ ਨੂੰ ਦੂਰ ਕਰਨ ਦੀ ਬੇਨਤੀਕੀਤੀ ਸੀ। ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਪ੍ਰਬੰਧਕੀ ਕਮੇਟੀ ਵਲੋਂ ਇਸ ਦਾ ਕੋਈ ਯੋਗ ਹੱਲ ਨਹੀਂ ਕੱਢਿਆ ਗਿਆ। ਕਾਲਜ ਦੀ ਪ੍ਰਬੰਧਕੀ ਕਮੇਟੀ ਵਲੋ ਮੈਨੇਜਮੈਂਟ ਪੋਸਟਾਂ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ 24 ਮਹੀਨੇ ਤੋਂ ਅਤੇ ਗ੍ਰਾਂਟ ਇਨ ਏਡ ਕਰਮਚਾਰੀਆ ਨੂੰ 12 ਮਹੀਨੇ ਤੋਂ ਤਨਖ਼ਾਹਾਂ ਨਹੀਂ ਦਿੱਤੀਆਂ। ਕਾਲਜ ਦੀ ਮੈਨੇਜਮੈਂਟ ਮਨਮਾਨੇ ਢੰਗ ਨਾਲ ਕੁਝ ਅਧਿਆਪਕਾਂ ਨੂੰ 65%, ਕੁੱਝ ਅਧਿਆਪਕਾਂ ਨੂੰ 90%, 100%, 139% ਡੀ.ਏ. ਦੇ ਰਹੀ ਹੈ। ਪੀ.ਐਫ. ਸਬੰਧੀ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਯਮਾਂ ਦੀ 2010 ਤੋਂ ਬਾਅਦ ਪਾਲਨਾ ਨਹੀਂ ਕਰ ਰਿਹਾ। ਐਚ. ਆਰ.ਏ ਕਾਲਜ ਦੇ ਕਰਮਚਾਰੀਆਂ ਨੂੰ ਦਿੱਤਾ ਹੀ ਨਹੀਂ ਜਾਂਦਾ। ਪੰਜਾਬ ਐਂਡ ਚੰਡੀਗੜ ਕਾਲਜ ਟੀਚਰ ਯੂਨੀਅਨ ਦੀ ਸਥਾਨਕ ਇਕਾਈ ਵਲੋਂ ਅੱਜ ਲੜੀਵਾਰ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ ਅਤੇ ਨਾਲ ਹੀ ਇਹ ਫੈਸਲਾ ਲਿਆ ਗਿਆ ਕਿ ਜੇਕਰ ਕਾਲਜ ਮੈਨੇਜਮੇਂਟ ਸਾਡੀਆਂ ਉਪਰੋਕਤ ਮੰਗਾਂ ਨੂੰ ਹੱਲ ਨਹੀਂ ਕਰਦੀ ਤਾਂ ਜਲਦ ਹੀ ਵੱਡੇ ਪੱਧਰ ਦੀ ਜਨਤਕ ਰੈਲੀ ਕੀਤੀ ਜਾਵੇਗੀ। ਏਸ ਮੋਕੇ ਪੰਜਾਬ ਐਂਡ ਚੰਡੀਗੂੜ ਕਾਲਜ ਟੀਚਰ ਦੇ ਏਰਿਯਾ ਸੇਕ੍ਰੇਟਰੀ ਡਾ. ਬੀ ਬੀ ਯਾਦਵ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦੇ ਅਧਿਆਪਕਾਂ ਦੀਆਂ ਮੰਗਾਂ ਦਾ ਸਮਰਥਣ ਕੀਤਾ ਤੇ ਉਹਨਾਂ ਨੂੰ ਹਰ ਮਦਦ ਦੇਣ ਦਾ ਵਾਹਦਾ ਕੀਤਾ । ਖਾਲਸਾ ਕਾਲਜ ਸਰਹਾਲੀ ਦੇ ਅਧਿਆਪਕਾਂ ਦੀਆਂ ਲੰਬੇ ਸਮੇ ਤੋਂ ਲਟਕਦੀਆਂ ਮੰਗਾਂ ਪ੍ਰਤੀ ਡਾਂ. ਗੁਰਦਾਸ ਸਿੰਘ ਸੇਖੋਂ , ਜਿਲਾ ਪਰਧਾਨ ਅੰਮ੍ਰਿਤਸਰ ਨੇ ਗੰਮਬੀਰ ਨੋਟਿਸ ਲਿਆ ਅਤੇ ਮੈਨੇਜਮੈਟ ਨੂੰ ਖ਼ਬਰਦਾਰ ਕੀਤਾ ਕੇ ਓਹ ਜਲਦੀ ਤੋਂ ਜਲਦੀ ਮਸਲੇ ਦਾ ਹਲ ਕਰੇ ਨਹੀਂ ਤਾਂ ਸਾਰੇ ਪੰਜਾਬ ਦੇ ਕਾਲਜ ਟੀਚਰ ਸਰਹਾਲੀ ਆ ਕੇ ਇੱਕ ਵਡੀ ਰੈਲੀ ਕਰਨਗੇ ਜਿਸ ਵਿੱਚ ਸਰਹਾਲੀ ਦੇ ਲੋਕਾਂ ਨੂੰ ਮੈਨੇਜਮੈਂਟ ਦੀ ਧਕੇਸ਼ਾਹੀ ਬਾਰੇ ਜਾਣੂ ਕਰਵਾਏਆ ਜਾਵੇਗਾ। ਡਾ. ਪਰਮਜੀਤ ਸਿੰਘ ਮੀਸ਼ਾ ਪ੍ਰਧਾਨਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ