ਰਾਸਾ ਪੰਜਾਬ ਦੇ ਸਮੂਹਿਕ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਰਾਸਾ ਪੰਜਾਬ ਵੱਲੋਂ ਜੋ ਸਕੂਲਾਂ ਵਾਲਿਆਂ ਨੂੰ ਆਪਣੇ ਸਕੂਲ ਦੇ ਸਟਾਫ ਨਾਲ ਸਕੂਲਾਂ ਦੇ ਬੰਦ ਦੇ ਵਿਰੋਧ ਵਿੱਚ ਜੋ ਰੋਸ਼ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਉਸ ਨੂੰ ਅੱਜ ਬੜਾ ਵੱਡਾ ਹੁੰਗਾਰਾ ਮਿਲਿਆ ਸੋ ਇਸ ਲਈ ਰਾਸਾ ਪੰਜਾਬ ਦੀ ਸੁੱਮਚੀ ਟੀਮ ਆਪ ਸਭ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੈ। ਅੱਗਲਾ ਪ੍ਰੋਗਰਾਮ ਰਾਸਾ ਪੰਜਾਬ ਵੱਲੋਂ ਇਹ ਹੈ ਕਿ ਹੁਣ ਸਾਰੇ ਰਾਸਾ ਪੰਜਾਬ ਦੇ ਜਿਲ੍ਹਾ ਪ੍ਰਧਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ 30 ਮਾਰਚ ਦਿਨ ਮੰਗਲਵਾਰ ਨੂੰ ਆਪਣੀ ਜਿਲ੍ਹੇ ਦੀ ਟੀਮ ਨਾਲ ਲੈ ਕੇ ਆਪਣੇ ਜਿਲ੍ਹੇ ਦੇ ਡੀ.ਸੀ ਸਾਹਿਬ ਨੂੰ ਆਪਣੇ ਸਕੂਲ ਖੋਲ੍ਹਣ ਦੇ ਬਾਰੇ ਇਕ ਮੰਗ ਪੱਤਰ ਦੇਣਗੇ ਮੰਗ ਪੱਤਰ ਦੀ ਕਾਪੀ ਤੁਹਾਨੂੰ ਸਭ ਨੂੰ ਇੱਕ ਦੋ ਦਿਨ ਵਿੱਚ ਤੁਹਾਡੇ ਵੱਟਸਐਪ ਤੇ ਪਾ ਦਿੱਤੀ ਜਾਵੇਗੀ ਜੋ ਕਿ ਸਾਰੇ ਪੰਜਾਬ ਦਾ ਇੱਕੋ ਹੀ ਤਰ੍ਹਾਂ ਦਾ ਮੰਗ ਪੱਤਰ ਪੰਜਾਬ ਸਰਕਾਰ ਤੱਕ ਪੁਹੰਚੇ ਤਾਂ ਜੋ ਸੁੱਤੀ ਹੋਈ ਪੰਜਾਬ ਸਰਕਾਰ ਦੀ ਨੀਂਦ ਤੋਂ ਅੱਖਾਂ ਖੁੱਲਣ। ਜੇ ਸਰਕਾਰ ਨੇ 31 ਮਾਰਚ ਨੂੰ ਸਕੂਲ ਨਾ ਖੋਲ੍ਹੇ ਤਾਂ ਉਸ ਦੀ ਅੱਗਲੀ ਰਣਨੀਤੀ ਆਪ ਸਭ ਨਾਲ ਮਿਲ ਕੇ ਰਾਸਾ ਪੰਜਾਬ ਕਰੇਗੀ। ਕਿਉਂਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਨਾਮ ਤੇ ਸਿਰਫ ਸਕੂਲ ਹੀ ਨਜਰ ਆਉਂਦੇ ਨੇ ਬਾਕੀ ਸਭ ਕਾਰੋਬਾਰ ਖੁਲ੍ਹੇ ਨੇ ਜੇ ਹੁਣ ਵੀ ਅਸੀਂ ਸਕੂਲਾਂ ਵਾਲਿਆਂ ਨੇ ਪੰਜਾਬ ਸਰਕਾਰ ਦਾ ਵਿਰੋਧ ਨਾ ਕੀਤਾ ਤੇ ਫਿਰ ਸਾਡੇ ਸਕੂਲਾਂ ਦੀ ਹੋਂਦ ਖਤਰੇ ਵਿੱਚ ਪੈ ਜਾਵੇਗੀ ਇਸ ਲਈ ਸਾਨੂੰ ਸਭ ਨੂੰ ਆਪਣਾ ਖੁਦ ਦਾ ਫਰਜ਼ ਸਮਝ ਕੇ ਸੰਘਰਸ਼ ਕਰਨਾ ਪਵੇਗਾ। ਜਲਦੀ ਹੀ ਰਾਸਾ ਪੰਜਾਬ ਦੀ ਸੁੱਮਚੀ ਟੀਮ ਪੰਜਾਬ ਦੇ ਮੁੱਖ-ਮੰਤਰੀ  ਸਹਿਬ ਤੇ ਪੰਜਾਬ ਦੇ ਸਿੱਖਿਆ ਮੰਤਰੀ ਸਾਹਿਬ ਨੂੰ ਵੀ ਸਕੂਲਾਂ ਦੀਆਂ ਮੰਗਾਂ ਵਾਸਤੇ ਮਿਲਣ ਜਾ ਰਹੀ ਹੈ।
ਧੰਨਵਾਦ ਸਾਹਿਤ ਦਾਸ :-
ਸੁਜੀਤ ਸ਼ਰਮਾ ਬਬਲੂ
ਜਰਨਲ ਸੱਕਤਰ
ਰਾਸਾ ਪੰਜਾਬ।