ਫਗਵਾੜਾ, 5 ਅਪ੍ਰੈਲ (ਸ਼ਿਵ ਕੋੜਾ) ਸੰਯੁਕਤ ਕਿਸਾਨ ਮੋਰਚਾ ਵਲੋਂ ਐਫ ਸੀ ਆਈ ਦਫਤਰ ਦੇ ਘਿਰਾਓ ਚ ਫਗਵਾੜਾ ਵਿਖੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਐਫ ਸੀ ਆਈ  ਦਫਤਰ ਦਾ ਘਿਰਾਓ ਕੀਤਾ ਅਤੇ ਸਵੇਰੇ 11 ਵਜੇ ਤੋਂ 2 ਵਜੇ ਤੱਕ ਪੰਡਾਲ ਲਗਾ ਕੇ ਨਆਰੇਬਾਜ਼ੀ ਕੀਤੀ। ਇਸ ਸਮੇਂ ਹੋਏ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ,  ਮਜ਼ਦੂਰ, ਬੁੱਧੀਜੀਵੀ, ਮੁਲਾਜ਼ਮ ਸ਼ਾਮਲ ਹੋਏ। ਇਸ ਘਿਰਾਓ ਦੀ ਅਗਵਾਈ ਸਤਨਾਮ ਸਿੰਘ ਸਾਹਣੀ ਨੇ ਕੀਤੀ।   ਇਸ ਸਮੇਂ ਕਿਸਾਨ ਮਜ਼ਦੂਰ ਅੰਦੋਲਨ ਹਮਾਇਤੀ ਕਮੇਟੀ ਦੇ ਲਗਭਗ  20 ਸਾਥੀ ਸ਼ਾਮਲ ਹੋਏ ਜਿਵੇਂ ਸੁਖਦੇਵ ਸਿੰਘ  ਕਨਵੀਨਰ,  ਜਸਵਿੰਦਰ ਸਿੰਘਪ੍ਰਿੰਸੀਪਲ  ਗੁਰਮੀਤ ਸਿੰਘ ਪਲਾਹੀ ਸੁਰਿੰਦਰਪਾਲ ਪੱਦੀ,   ਬਲਵਿੰਦਰ ਪ੍ਰੀਤਗੁਰਮੇਲ ਸਿੰਘ ਭੁਲਾਰਾਈਗੁਰਮੀਤ ਸਿੰਘ ਰਤੂ,  ਮਾ ਗਿਆਨ ਚੰਦ,  ਕੁਲਵੰਤ ਸਿੰਘ ਬਾਸੀ,  ਬਲਵੀਰ ਸਿੰਘ ਦੁਸਾਂਝਨਿਰੰਜਨ ਮੇਹਲੀ ਮਲਕੀਤ ਸਿੰਘਜਰਨੈਲ ਸਿੰਘ  ਖਲਵਾੜਾਮਹਿੰਦਰ ਸਿੰਘ ਟਿੱਬੀ,ਹੰਸ ਰਾਜ ਬੰਗੜ, ਕੁਲਦੀਪ ਸਿੰਘ ਕੋੜਾ,  ਮਹਿੰਦਰ ਪਾਲ  ਇੰਦਣਾਜਸਬੀਰ ਸਿੰਘ ਰਾਣੀਪੁਰ ਤੇ ਸਾਥੀ,ਸਤੀਸ਼ ਭਾਰਤੀ ਜੀਉਂਕਾਰ ਸਿੰਘਮੋਤੀ ਲਾਲ ਵਰਮਾਸੁਖਵਿੰਦਰ ਸਿੰਘ  ਆਦਿ ਕਮੇਟੀ ਸ਼ਾਮਲ ਹੋਏ।  ਬੁਲਾਰਿਆਂ ਨੇ ਲੋਕਾਂ ਨੂੰ ਦਸਿਆ ਕਿ ਇਹ ਕਾਲੇ ਕਾਨੂੰਨ ਦਾ ਵਿਰੋਧ ਕਰਨਾ ਕਿਉਂ ਜਰੂਰੀ ਹੈ ਅਤੇ ਕਿਸਾਨ ਅੰਦੋਲਨ ਨੂੰ ਜਿੱਤ ਦੇ ਮੁਕਾਮ ਤਕ ਪਹੁੰਚਣਾ ਜਰੂਰੀ ਹੈ ਅਤੇ ਇਹ ਅੰਦੋਲਨ ਜਦ ਹੀ ਜਿੱਤਿਆ ਜਾ ਸਕਦਾ ਜੇਕਰ ਲੋਕ ਘਰਾਂ ਚੋਂ ਬਾਹਰ ਨਿਕਲ ਕੇ ਅੰਦੋਲਨ ਦਾ ਹਿਸਾ ਬਣਨ। ਕਾਲੇ ਕਾਨੂੰਨ ਕਿਸਾਨਾਂ ਮਜ਼ਦੂਰਾਂ ਨੂੰ ਤਬਾਹ ਕਰ ਦੇਣਗੇ। ਇਸ ਇਕਤੱਰਤਾ ਵਿੱਚ ਵੱਖੋ-ਵੱਖਰੀਆਂ ਪਾਰਟੀਆਂ ਦੇ ਨੇਤਾ ਜਿਹਨਾ ਵਿੱਚ ਜੋਗਿੰਦਰ ਸਿੰਘ ਮਾਨ, ਨਿਸ਼ਾ ਰਾਣੀ, ਗੁਰਦਿਆਲ ਸਿੰਘ ਭੁਲਾਰਾਈ, ਕਿਸਾਨ ਜੱਥੇਬੰਦੀਆਂ ਦੇ ਆਗੂ, ਪਿੰਡਾਂ ਦੇ ਸਰਪੰਚ, ਪੰਚ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਆਦਿ  ਸ਼ਾਮਲ ਸਨ।