ਜਲੰਧਰ, 6 ਅਪ੍ਰੈਲ ( ) ਬੀਰ ਰਸ ਦੇ ਪ੍ਰਤੀਕ ਹੋਲਾ ਮੁਹੱਲਾ ਗੁਰਦੁਆਰਾ ਸ਼੍ਰੀ ਜੀਵਨ ਨਗਰ ਵਿਖੇ ਸਮਾਜ ਨੂੰ ਇਕ ਨਵਾਂ ਸੁਨੇਹਾ ਦੇ ਕੇ ਸੰਪਨ ਹੋਇਆ ਕਿਉਂਕਿ ਇਸ ਸਮਾਗਮ ਦੇ ਆਯੋਜਨ ਦੀ ਪੂਰੀ ਜਿੰਮੇਵਾਰੀ, ਸਤਿਗੁਰੂ ਦਲੀਪ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸਤਰੀਆਂ ਦੇ ਜੱਥੇ ਵੱਲੋਂ ਬਹੁਤ ਹੀ ਬਾਖੂਬੀ ਨਾਲ ਨਿਭਾਈ ਗਈ। ਸਤਿਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਣ ਕੀਤੀ ਬਾਣੀ “ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ” ਅਨੁਸਾਰ ਠਾਕੁਰ ਦਲੀਪ ਸਿੰਘ ਜੀ ਨੇ ਪਿਛਲੇ ਕੁਝ ਸਮੇਂ ਦੌਰਾਨ ਇਸਤਰੀ ਜਾਤੀ ਨੂੰ ਨਵੇਂ ਅਧਿਕਾਰ ਦਿੰਦਿਆਂ ਹੋਇਆ ਉਨ੍ਹਾਂ ਕੋਲੋ ਅਖੰਡ ਪਾਠ ਅਤੇ ਹਵਨ ਕਰਵਾਓਣੇ, ਅੰਮ੍ਰਿਤ ਬਣਾਉਂਣ ਅਤੇ ਛਕਾਉਂਣ ਦੇ ਨਾਲ ਅੱਜ ਇਸ ਤਰ੍ਹਾਂ ਦੇ ਵਿਸ਼ਾਲ ਸਮਾਗਮ ਇਸਤਰੀਆਂ ਵੱਲੋਂ ਕਰਵਾਕੇ, ਸਿੱਖ ਪੰਥ ਵਿੱਚ ਇੱਕ ਬਹੁਤ ਵੱਡੀ ਮਿਸਾਲ ਸਥਾਪਿਤ ਕਰ ਦਿੱਤੀ ਹੈ।ਇਸ ਸਮਾਗਮ ਦੀ ਜਾਣਕਾਰੀ ਦਿੰਦਿਆਂ ਹੋਇਆ ਇਸਤਰੀ ਜੱਥੇ ਦੀ ਪ੍ਰਧਾਨ ਬੀਬੀ ਰਾਜਪਾਲ ਕੋਰ ਅਤੇ ਬੀਬੀ ਸੰਦੀਪ ਕੌਰ ਨੇ ਦੱਸਿਆ ਕਿ ਸਤਿਗੁਰੂ ਦਲੀਪ ਸਿੰਘ ਜੀ ਦੀ ਅਗਵਾਈ ਹੇਠ ਨਾਮਧਾਰੀ ਪੰਥ ਬਹੁਤ ਹੀ ਵਿਸ਼ਾਲ ਸੋਚ ਨਾਲ ਅੱਗੇ ਵੱਧ ਰਿਹਾ ਹੈ। ਠਾਕੁਰ ਜੀ ਨਾਮਧਾਰੀ ਸੰਗਤ ਨੂੰ ਆਪਣੇ ਆਪ ਵਿਚ ਆਤਮ ਸਨਮਾਨ ਲਿਆਉਂਣ, ਜਾਤ ਪਾਤ ਖਤਮ ਕਰਨ ਅਤੇ ਭਾਰਤ ਨੂੰ ਫਿਰ ਤੋਂ ਵਿਸ਼ਵ ਗੁਰੂ ਬਣਾਉਣ ਲਈ ਪ੍ਰੇਰਿਤ ਕਰ ਰਹੇ ਹਨ। ਇਸ ਮੌਕੇ ਬੀਬੀ ਗੁਰਮੀਤ ਕੌਰ ਜੀ ਨੇ ਉਚੇਚਾ ਦਰਸ਼ਨ ਦੇ ਕੇ ਸਭ ਨੂੰ ਅਪਣਾ ਅਸ਼ੀਰਵਾਦ ਦਿੱਤਾ ।ਇਸ ਸਮਾਗਮ ਦੀ ਹੋਰ ਜਾਣਕਾਰੀ ਦਿੰਦਿਆ ਹੋਇਆ ਮਾਤਾ ਚੰਦ ਕੌਰ ਐਕਸ਼ਨ ਕਮੇਟੀ ਦੇ ਆਗੂ ਮਾਸਟਰ ਸੁਖਦੇਵ ਸਿੰਘ ਅਤੇ ਸੂਬਾ ਦਰਸ਼ਨ ਸਿੰਘ ਨੇ ਦੱਸਿਆ ਕਿ ਮਾਤਾ ਚੰਦ ਕੌਰ ਜੀ ਕਤਲ ਹੋਏ ਨੂੰ ਅੱਜ 5 ਸਾਲ ਹੋ ਚੁੱਕੇ ਹਨ l ਪਰ ਅੱਜ ਤੱਕ ਮਾਤਾ ਜੀ ਦੇ ਕਾਤਲਾਂ ਦੀ ਸੂਹ ਤੱਕ ਨਹੀਂ ਲੱਗੀ l ਜਿਸ ਕਰਕੇ ਅੱਜ ਸਮੂਚੀ ਨਾਮਧਾਰੀ ਸੰਗਤ ਦੇ ਮਨਾਂ ਵਿੱਚ ਰੋਸ਼ ਭਰਿਆ ਹੋਇਆ ਹੈ l ਪੁਲਿਸ, ਸਰਕਾਰ ਅਤੇ ਜਾਂਚ ਏਜੇਂਸੀਆਂ ਪਹਿਲੇ ਦਿਨ ਤੋਂ ਹੀ ਮਾਤਾ ਜੀ ਦੇ ਕਾਤਲ ਦੀ ਜਾਂਚ ਭੈਣੀ ਸਾਹਿਬ ਦੇ ਅੰਦਰ ਬੈਠੇ ਮਾਤਾ ਜੀ ਦੇ ਕਾਤਲਾਂ ਅਨੁਸਾਰ ਕਾਰਵਾਈ ਪਾ ਰਹੇ ਹਨ l ਇਸ ਕਰ ਕੇ ਭੈਣੀ ਸਾਹਿਬ ਤੋਂ ਅੱਜ ਤੱਕ ਇੱਕ ਵੀ ਦੋਸ਼ੀ ਬੰਦੇ ਦੀ ਗ੍ਰਿਫਤਾਰੀ ਨਹੀਂ ਹੋਈ l ਮਾਤਾ ਜੀ ਦਾ ਕਾਤਲਾਂ ਨੂੰ ਸ਼ਰੇਆਮ ਬਚਾਇਆ ਜਾ ਰਿਹਾ ਹੈ. ਪਰ ਨਾਮਧਾਰੀ ਸੰਗਤ ਕਾਤਲਾਂ ਨੂੰ ਉਹਨਾਂ ਦੀ ਸਹੀ ਜਗ੍ਹਾ ਪਹੁਚਾ ਕੇ ਹੀ ਰਹੇਗੀ. ਜਿੱਤ ਹਮੇਸ਼ਾਂ ਸੱਚ ਦੀ ਹੀ ਹੋਈ ਹੈ ਅਤੇ ਹੋਵੇਗੀ lਇਸ ਮੌਕੇ ਜਸਪਾਲ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਰਘੁਬੀਰ ਸਿੰਘ ਸਗੂ, ਅਜੀਤ ਸਿੰਘ, ਸੂਬਾ ਬਲਜੀਤ ਸਿੰਘ, ਮੋਹਨ ਸਿੰਘ ਝੰਬਰ, ਅੰਗਰੇਜ ਸਿੰਘ, ਨਰਿੰਦਰ ਸਿੰਘ, ਸੇਵਕ ਦੇਵ ਸਿੰਘ, ਅਮਨ ਵੀਡੀਓ,ਗੁਰਨਾਮ ਸਿੰਘ, ਗੁਰਭੇਜ ਸਿੰਘ, ਮੁਖਤਿਆਰ ਸਿੰਘ , ਮਾਸਟਰ ਸੁਖਦੇਵ ਸਿੰਘ, ਜਸਵੀਰ ਸਿੰਘ ਦਸੂਹਾ,ਬੀਬੀ ਦਲਜੀਤ ਕੋਰ, ਸਤਨਾਮ ਕੌਰ, ਜਸਵੀਰ ਕੌਰ, ਮਨਜੀਤ ਕੌਰ , ਭੁਪਿੰਦਰ ਕੌਰ, ਸੰਦੀਪ ਕੋਰ, ਭਗਵੰਤ ਕੋਰ, ਗੁਰੂਵੰਤ ਕੋਰ, ਰਣਜੀਤ ਕੋਰ, ਬਲਵਿੰਦਰ ਕੌਰ , ਜਸਵਿੰਦਰ ਕੌਰ ਤੋਂ ਇਲਾਵਾ ਵਿਸ਼ਾਲ ਸੰਗਤ ਹਾਜਰ ਹੋਈ। ਗੁਰੂ ਕਾ ਲੰਗਰ ਅਤੁੱਟ ਵਰਤਿਆ।