ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਅਤੇ ਅਧਿਆਪਕ ਵਿਲੱਖਣ ਪ੍ਰਾਪਤੀਆਂ ਲਈ ਜਾਣੇ ਜਾਂਦੇ ਹਨ। ਪ੍ਰਾਪਤੀਆਂ ਦਾ ਸਿਲਸਲਾ ਜਾਰੀ ਰੱਖਦੇ ਹੋਏ ਕਾਲਜ ਦੇ ਮੈਥੇਮੈਟਿਕਸ ਵਿਭਾਗ ਦੇ ਵਿਦਿਆਰਥੀ ਅਜੇ ਕੁਮਾਰ ਨੇ ਦੇਸ਼ ਭਰ ਚੋਂ 71 ਰੈਂਕ ਪ੍ਰਾਪਤ ਕਰਦੇ ਹੋਏ ਯੂ.ਜੀ.ਸੀ/ਨੈੱਟ ਦੀ ਪ੍ਰੀਖਿਆ ਪਾਸ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਪ੍ਰੋ. ਅਜੇ ਕੁਮਾਰ ਅਤੇ ਮੈਥੇਮੈਟਿਕਸ ਵਿਭਾਗ ਦੇ ਮੁਖੀ ਡਾ. ਹਰਜੀਤ ਸਿੰਘ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਪ੍ਰੋ. ਅਜੇ ਕੁਮਾਰ ਦੀ ਸਖਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਸਦਕਾ ਉਨ੍ਹਾਂ ਇਹ ਪ੍ਰਾਪਤੀ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹੇ ਹੋਣਹਾਰ ਅਤੇ ਮਿਹਨਤੀ ਅਧਿਆਪਕਾਂ ਕੋਲੋਂ ਪ੍ਰੇਰਨਾ ਲੈ ਕੇ ਵਿਦਿਆਰਥੀ ਜੀਵਨ ਵਿੱਚ ਤਰੱਕੀ ਕਰਦੇ ਹਨ। ਉਹਨਾਂ ਦੱਸਿਆਂ ਕਿ ਲਾਇਲਪੁਰ ਖ਼ਾਲਸਾ ਕਾਲਜ ਜਿੱਥੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਉਥੇ ਅਧਿਆਪਕਾਂ ਦੀ ਪਰਸਨੈਲਟੀ ਡਿਵੈਲਪਮੈਂਟ ਅਤੇ ਖੋਜ ਸੰਬੰਧੀ ਕਈ ਪ੍ਰੋਗਰਾਮ ਉਲੀਕੇ ਜਾਂਦੇ ਹਨ। ਉਹਨਾਂ ਪ੍ਰੋ. ਅਜੇ ਕੁਮਾਰ ਨੂੰ ਇਸ ਮੌਕੇ ਜੀਵਨ ਵਿੱਚ ਅੱਗੇ ਵਧਦਿਆਂ ਸਫ਼ਲਤਾ ਪ੍ਰਾਪਤ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਦਿਨਕਰ ਸ਼ਰਮਾ ਅਤੇ ਡਾ. ਪਲਵਿੰਦਰ ਸਿੰਘ ਵੀ ਹਾਜ਼ਰ ਸਨ।