* ਬਲਾਕ ਸੰਮਤੀ ਚੇਅਰਮੈਨ ਨੇ ਸੇਵਾਵਾਂ ਨੂੰ ਸਰਾਹਿਆ
ਫਗਵਾੜਾ 9 ਅਪ੍ਰੈਲ (        ) ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਫਗਵਾੜਾ ਵਿਚ ਬਤੌਰ ਏ.ਪੀ.ਓ. ਮਗਨਰੇਗਾ ਸੇਵਾ ਨਿਭਾਅ ਰਹੇ ਚਰਨਜੀਤ ਦਾ ਫਗਵਾੜਾ ਤੋਂ ਸੁਲਤਾਨਪੁਰ ਲੋਧੀ ਤਬਾਦਲਾ ਹੋਣ ਦੇ ਚਲਦਿਆਂ ਅੱਜ ਫਗਵਾੜਾ ਦਫਤਰ ਵਿਖੇ ਸਮੂਹ ਸਟਾਫ ਵਲੋਂ ਉਹਨਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਉਪ ਚੇਅਰਮੈਨ ਰੇਸ਼ਮ ਕੌਰ ਅਤੇ ਜਿਲ੍ਹਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਏ.ਪੀ.ਓ. ਚਰਨਜੀਤ ਦੀਆਂ ਫਗਵਾੜਾ ਵਿਖੇ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੇਂਡੂ ਵਿਕਾਸ ਵਿਚ ਉਹਨਾਂ ਦਾ ਵਢਮੁੱਲਾ ਯੋਗਦਾਨ ਰਿਹਾ। ਜਿਸਦੇ ਚਲਦਿਆਂ ਮਗਨਰੇਗਾ ਯੋਜਨਾ ਨੂੰ ਸਫਲਤਾ ਪੂਰਵਕ ਲਾਗੂ ਕਰਨ ਵਿਚ ਸਹਾਇਤਾ ਮਿਲੀ। ਉਹਨਾਂ ਏ.ਪੀ.ਓ. ਚਰਨਜੀਤ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਆਸ ਪ੍ਰਗਟਾਈ ਕਿ ਸੁਲਤਾਨਪੁਰ ਲੋਧੀ ਵਿਖੇ ਵੀ ਉਹ ਇਸੇ ਤਰ੍ਹਾਂ ਆਪਣੀਆਂ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨਗੇ। ਇਸ ਮੌਕੇ ਪੰਚਾਇਤ ਸਕੱਤਰ ਜਗਜੀਤ ਸਿੰਘ, ਮਲਕੀਤ ਚੰਦ, ਸੰਜੀਵ ਕੁਮਾਰ, ਸੁਦੀਸ਼ ਕੁਮਾਰ, ਗੁਰਮੇਲ ਸਿੰਘ, ਕਲਰਕ ਚੰਦਰਪਾਲ, ਤਲਵਿੰਦਰ ਸਿੰਘ ਭੁੱਲਰ ਜੀ.ਆਰ.ਐਸ. ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ ਵੀ ਹਾਜਰ ਸਨ।
ਤਸਵੀਰ 001, ਕੈਪਸ਼ਨ- ਫਗਵਾੜਾ ਦੇ ਬੀ.ਡੀ.ਪੀ.ਓ. ਦਫਤਰ ਵਿਖੇ ਏ.ਪੀ.ਓ. (ਮਗਨਰੇਗਾ) ਚਰਨਜੀਤ ਨੂੰ ਤਬਾਦਲਾ ਹੋਣ ਸਮੇਂ ਵਿਦਾਇਗੀ ਦਿੰਦੇ ਹੋਏ ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਉਪ ਚੇਅਰਮੈਨ ਰੇਸ਼ਮ ਕੌਰ, ਜਿਲ੍ਹਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ ਅਤੇ ਵਿਭਾਗ ਦਾ ਸਮੂਹ ਸਟਾਫ।