ਫਗਵਾੜਾ 13 ਅਪ੍ਰੈਲ (ਸ਼਼ਿਵ ਕੋੋੜਾ) ਗੁਰਦੁਆਰਾ ਛੇਵੀਂ ਪਾਤਸ਼ਾਹੀ ਚੌੜਾ ਖੂਹ ਵਲੋਂ ਖਾਲਸਾ ਪੰਥ ਦੀ ਸਾਜਨਾ ਦਿਵਸ ਅਤੇ ਵਿਸਾਖੀ ਦਿਹਾੜੇ ਮੌਕੇ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਦਾ ਅੱਜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੈਲਫੇਅਰ ਸੁਸਾਇਟੀ ਸੁਖਚੈਨਆਣਾ ਨਗਰ ਫਗਵਾੜਾ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤਾਂ ਦੀ ਸੇਵਾ ਵਿਚ ਮਿਨਰਲ ਵਾਟਰ ਅਤੇ ਬਿਸਕੁਟਾਂ ਦੀ ਸੇਵਾ ਅਤੁੱਟ ਵਰਤਾਈ ਗਈ। ਪ੍ਰਬੰਧਕਾਂ ਵਲੋਂ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲੇ ਭੇਂਟ ਕੀਤੇ ਗਏ ਪੰਜ ਪਿਆਰਿਆਂ ਨੂੰ ਸਿਰੋਪਾਓ ਪਾ ਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਤਰਸੇਮ ਸਿੰਘ ਸੇਮੀ, ਡਾ. ਗੁਰਨਾਮ ਸਿੰਘ, ਜਸਬੀਰ ਸਿੰਘ ਭੰਗੂ, ਜਤਿੰਦਰ ਸਿੰਘ ਖਾਲਸਾ ਅਤੇ ਸੂਬੇਦਾਰ ਰਘਬੀਰ ਸਿੰਘ ਨੇ ਸਮੂਹ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਸਾਹਿਬਾਨ ਅਤੇ ਮਹਾਪੁਰਸ਼ਾਂ ਦੀ ਬਾਣੀ ਤੋਂ ਪ੍ਰੇਰਣਾ ਲੈ ਕੇ ਦੇਸ਼ ਕੌਮ ਦੀ ਸੇਵਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਐਡਵੋਕੇਟ ਹਰਜੀਤ ਕੌਰ, ਠੇਕੇਦਾਰ ਅਤਵਿੰਦਰ ਸਿੰਘ, ਅਵਤਾਰ ਚੰਦ, ਮਾਸਟਰ ਕਰਮਜੀਤ ਸਿੰਘ, ਠੇਕੇਦਾਰ ਦਰਸ਼ਨ ਲਾਲ, ਰਵਿੰਦਰ ਸਿੰਘ ਰਾਏ (ਰਿਟਾ. ਬੈਂਕ ਮੈਨੇਜਰ) ਮੈਡਮ ਪਰਮਿੰਦਰ ਕੌਰ, ਬਲਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੁਸਾਇਟੀ ਮੈਂਬਰ ਅਤੇ ਇਲਾਕਾ ਨਿਵਾਸੀ ਹਾਜਰ ਸਨ।