ਫਗਵਾੜਾ, 14 ਅਪ੍ਰੈਲ (ਸ਼ਿਵ ਕੋੜਾ) ਇਤਹਾਸਕ ਪਿੰਡ ਪਲਾਹੀ ਵਿਖੇ ਪਿੰਡ ਵਾਸੀਆਂ ਵਲੋਂ ਡਾ: ਅੰਬੇਦਕਰ ਪਾਰਕ ਵਿੱਚ ਸਥਾਪਿਤ ਬੁੱਤ ਉਤੇ ਹਾਰ ਮਾਲਾਵਾਂ ਪਹਿਨਾਕੇ ਡਾ: ਬੀ.ਆਰ. ਅੰਬੇਦਕਰ ਜੀ ਦੇ ਜਨਮ ਦਿਨ ‘ਤੇ ਖੁਸ਼ੀ ਮਨਾਈ ਗਈ। ਇਸ ਸਮੇਂ ਬੋਲਦਿਆਂ ਰਵੀਪਾਲ ਪ੍ਰਧਾਨ ਗੁਰਦੁਆਰਾ ਗੁਰੂ ਰਵਿਦਾਸ ਜੀ ਮਹਾਰਾਜ ਅਤੇ ਡਾ: ਬੂਟਾ ਰਾਮ ਨੇ ਕਿਹਾ ਕਿ ਡਾ: ਭੀਮ ਰਾਓ ਅੰਬੇਦਕਰ ਜੀ ਨੇ ਦੇਸ਼ ਨੂੰ ਇੱਕ ਇਹੋ ਜਿਹਾ ਮਾਰਗ ਦਰਸ਼ਨ ਦਿੱਤਾ, ਜਿਸਨੇ ਗਰੀਬ ਅਤੇ ਦੱਬੇ-ਕੁੱਚਲੇ ਲੋਕਾਂ ਨੂੰ ਰਾਹ ਦਿਖਾਇਆ। ਇਸ ਸਮੇਂ ਨਗਰ ਪੰਚਾਇਤ ਦੇ ਮੈਂਬਰ ਸਾਹਿਬਾਨ, ਗੁਰਦੁਆਰਾ ਗੁਰੂ ਰਵਿਦਾਸ ਜੀ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੋਂ ਬਿਨ੍ਹਾਂ ਰਵੀਪਾਲ ਪ੍ਰਧਾਨ ਗੁਰਦੁਆਰਾ ਗੁਰੂ ਰਵੀਦਾਸ ਜੀ, ਡਾ: ਬੂਟਾ ਰਾਮ, ਸੁਖਵਿੰਦਰ ਸਿੰਘ ਸੱਲ, ਰਾਮ ਪਾਲ ਪੰਚ, ਮਦਨ ਲਾਲ ਪੰਚ, ਗੋਬਿੰਦ ਸਿੰਘ ਸੱਲ, ਅਜੀਤ ਸਿੰਘ ਨੰਬਰਦਾਰ, ਪੀਟਰ ਕੁਮਾਰ ਸਾਬਕਾ ਪੰਚ, ਰੂਪ ਲਾਲ ਅਤੇ ਹੋਰ ਹਾਜ਼ਰ ਸਨ।