ਫਗਵਾੜਾ 14 ਅਪ੍ਰੈਲ (ਸ਼਼ਿਵ ਕੋੋੜਾ) ਭਾਰਤੀ ਸੰਵਿਧਾਨ ਨਿਰਮਾਤਾ ਅਤੇ ਭਾਰਤ ਰਤਨ ਡਾ.ਬੀ.ਆਰ.ਅੰਬੇਦਕਰ ਜੀ ਦੇ ਜਨਮ ਦਿਹਾੜੇ ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਵੱਲੋਂ ਯਾਦ ਕੀਤਾ ਗਿਆ ਅਤੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਦੀ ਅਗਵਾਈ ਵਿਚ ਹਰਗੋਬਿੰਦ ਨਗਰ ਵਿਚ ਉਨਾਂ ਦੇ ਬੁੱਤ ਤੇ ਫੁੱਲ ਮਾਲਾਵਾਂ ਚੜਾ ਕੇ ਆਪਣਾ ਸਤਿਕਾਰ ਭੇਂਟ ਕੀਤਾ। ਇਸ ਮੌਕੇ ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਡਾ.ਸਾਹਿਬ ਇੱਕ ਉਸਾਰੂ ਸੋਚ ਦੇ ਮਾਲਕ ਸਨ,ਜਿੰਨਾ ਨੇ ਸਦੀਆਂ ਤੇ ਦੱਬੇ ਕੁਚਲੇ ਲੋਕਾਂ ਨੂੰ ਜ਼ਲਾਲਤ ਦੀ ਦਲਦਲ ਵਿਚੋਂ ਕੱਢ ਕੇ ਇੱਕ ਨਵੀਂ ਸੇਧ ਦਿੱਤੀ। ਖੁਰਾਣਾ ਨੇ ਕਿਹਾ ਉਨਾਂ ਸਮਾਜ ਨੂੰ ਉੱਠੋ,ਪੜੋ ਲਿਖੋ ਅਤੇ ਸੰਗਠਿਤ ਹੋਕੇ ਸੰਘਰਸ਼ ਕਰਨ ਦੀ ਪ੍ਰੇਰਨਾ ਦਿੱਤੀ। ਉਨਾਂ ਕਿਹਾ ਕਿ ਪੜਿਆ ਲਿਖਿਆ ਸਮਾਜ ਹੀ ਤਰੱਕੀ ਦੀ ਰਾਹ ਤੇ ਚੱਲ ਸਕਦਾ ਹੈ। ਖੁਰਾਣਾ ਨੇ ਕਿਹਾ ਜਿੰਨਾ ਹਾਲਾਤਾ ਵਿਚ ਡਾ.ਸਾਹਿਬ ਨੇ ਪੜ ਲਿਖ ਕੇ ਦੁਨੀਆ ਵਿਚ ਸਭ ਤੋਂ ਵੱਧ ਪੜੇ ਲਿਖੇ ਹੋਣ ਦਾ ਮਾਣ ਹਾਸਲ ਕੀਤਾ,ਉਸ ਦੀ ਮਿਸਾਲ ਅੱਜ ਤਕ ਨਹੀਂ ਮਿਲਦੀ। ਇਸ ਮੌਕੇ ਅਵਤਾਰ ਸਿੰਘ ਭੁੰਗਰਨੀ ਸੀਨੀਅਰ ਅਕਾਲੀ ਆਗੂ , ਬਲਜਿੰਦਰ ਸਿੰਘ ਠੇਕੇਦਾਰ ਮੀਤ ਪ੍ਰਧਾਨ ਐਸ ਸੀ ਵਿੰਗ ਪੰਜਾਬ , ਬੀਬੀ ਸਰਬਜੀਤ ਕੋਰ ਸਾਬਕਾ ਕੌਂਸਲਰ ਅਤੇ ਪਵਨ ਸੇਠੀ ਨੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋ ਅਕਾਲੀ ਦਲ ਦੀ ਸਰਕਾਰ ਆਉਣ ਤੇ ਡਿਪਟੀ ਸੀ. ਐਮ. ਐਸ. ਸੀ. ਭਾਈਚਾਰੇ ਵਿਚੋ ਬਣਾਉਣ ਦੇ ਐਲਾਨ ਤੇ ਧੰਨਵਾਦ ਕੀਤਾ। ਇਸ ਮੋਕੇ ਸ. ਬਹਾਦਰ ਸਿੰਘ ਸੰਗਤਪੁਰ, ਬਲਜੀਤ ਸਿੰਘ ਵਾਲੀਆ, ਪ੍ਰਿਤਪਾਲ ਸਿੰਘ ਮੰਗਾ, ਗੁਰਮੁਖ ਸਿੰਘ ਚਾਨਾ, ਜਸਵਿੰਦਰ ਸਿੰਘ ਭਗਤਪੁਰਾ, ਰਣਜੀਤ ਸਿੰਘ ਸੰਦਲ, ਝਿਰਮਲ ਸਿੰਘ ਭਿੰਡਰ ਆਦਿ ਮੌਜੂਦ ਸਨ।