ਫਗਵਾੜਾ 16 ਅਪ੍ਰੈਲ (ਸ਼਼ਿਵ ਕੋੋੜਾ) ਡਾ. ਬੀ.ਆਰ. ਅੰਬੇਡਕਰ ਬਲੱਡ ਡੋਨਰਜ਼ ਐਸੋਸੀਏਸ਼ਨ ਵਲੋਂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਗੌਰਵ ਰੱਤੀ ਦੀ ਅਗਵਾਈ ਹੇਠ ਸਥਾਨਕ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤਾ। ਉਹਨਾਂ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਮੂਹ ਹਾਜਰੀਨ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਦੇ 130ਵੇਂ ਜਨਮ ਦਿਵਸ ਦੀਆਂ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਯੋਗਦਾਨ ਲਈ ਪ੍ਰੇਰਿਆ। ਗੌਰਵ ਰੱਤੀ ਨੇ ਦੱਸਿਆ ਕਿ ਇਹ ਕੈਂਪ ਪ੍ਰਵਾਸੀ ਭਾਰਤੀ ਨੀਰਵ ਗਿੰਢੇ (ਯੂ.ਕੇ.) ਗੁਰਪਾਲ ਗੰਗੜ ਦੋਹਾ ਕਤਰ ਅਤੇ ਸਮਾਜ ਸੇਵਕ ਰਜਿੰਦਰ ਘੇੜਾ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿਚ 75 ਯੁਨਿਟ ਖੂਨਦਾਨ ਕੀਤਾ ਗਿਆ। ਕੈਂਪ ਦੀ ਖਾਸ ਗੱਲ ਰਹੀ ਕਿ ਔਰਤਾਂ ਨੇ ਵੀ ਖੂਨਦਾਨ ‘ਚ ਯੋਗਦਾਨ ਪਾਇਆ। ਕੈਂਪ ਦੌਰਾਨ ਆਯੋਜਿਤ ਸਮਾਗਮ ਵਿਚ ਡਾ. ਬੀ.ਆਰ. ਅੰਬੇਡਕਰ ਬਲੱਡ ਡੋਨਰਜ਼ ਐਸੋਸੀਏਸ਼ਨ ਪੰਜਾਬ ਦੇ ਸੰਸਥਾਪਕ ਰਾਜਿੰਦਰ ਮੱਟੂ ਅਤੇ ਜਤਿਨ ਮੱਟੂ ਜਲੰਧਰ ਯੁਨਿਟ ਦੀ ਟੀਮ ਦੇ ਮੈਂਬਰਾਂ ਨਾਲ ਸ਼ਾਮਲ ਹੋਏ। ਉਹਨਾਂ ਵੀ ਗੌਰਵ ਰੱਤੀ ਅਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਵਿਧਾਇਕ ਧਾਲੀਵਾਲ ਅਤੇ ਸਮੂਹ ਪਤਵੰਤਿਆਂ ਨੂੰ ਸਿਰੋਪੇ ਪਾ ਕੇ ਸਨਮਾਨਤ ਕੀਤਾ ਗਿਆ। ਅਖੀਰ ਵਿਚ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਕੈਂਪ ਨੂੰ ਸਫਲ ਬਨਾਉਣ ਵਿਚ ਸੰਦੀਪ ਘਈ, ਸੂਰਜ ਬੈਂਸ, ਜਗਦੇਵ ਕੁਮਾਰ, ਵਬਰੀਕ ਗਿੱਲ, ਅਜੇ ਢੰਡਾ, ਸੋਨੀ ਸੈਣੀ, ਸੌਰਵ ਬੰਗੜ, ਪਿ੍ਰੰਸ ਖੋਸਲਾ, ਰਜਤ ਬੈਂਸ, ਰਾਣਾ ਮੱਲ, ਸੰਗੀਤ, ਵਿਨੋਦ ਸੌਂਧੀ, ਰਾਕੇਸ਼ ਬਾਸ਼ਲ, ਹਰਵਿੰਦਰ ਜੱਸਲ, ਸਾਹਿਲ ਘਈ, ਪ੍ਰਦੀਪ ਨਾਹਰ ਦਾ ਵਿਸ਼ੇਸ਼ ਯੋਗਦਾਨ ਰਿਹਾ।