ਅਮਰੀਕਾ ਦੇ ਇੰਡੀਆਨਾਪੋਲਿਸ ਵਿਚ ਇਕ ਅੱਲ੍ਹੜ ਉਮਰ ਦੇ ਨੌਜਵਾਨਾਂ ਵੱਲੋਂ ਵਰ੍ਹਾਈਆਂ ਗੋਲੀਆਂ ਨਾਲ 4 ਸਿੱਖਾਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ।ਮੀਡੀਆ ਰਿਪੋਰਟਾਂ ਦੇ ਮੁਤਾਬਕਇੲ ਘਟਨਾ ਐਫਐਕਸ ਗਰਾਉਂਡ ਪਲੇਨਫੀਲਡ ਅਪਰੇਸ਼ਨਜ਼ ਸੈਂਟਰ ਵਿਖੇ ਵੀਰਵਾਰ ਰਾਤ ਨੂੰ ਵਾਪਰੀ।ਰਿਪੋਰਟਾਂ ਮੁਤਾਬਕ ਪੁਲਿਸ ਨੇ ਇਸਗੱਲ  ਦੀਪੁਸ਼ਟੀ  ਕੀਤੀ ਹੈ ਕਿ ਸ਼ਹਿਰ ਦੇ ਦੱਖਣ ਪੱਛਮ ਵਿਚ ਐਫਐਕਸ ਗਰਾਉਂਡਸਟੇਸ਼ਨ ਦੇ 19 ਸਾਲਾ ਸਾਬਕਾ ਮੁਲਾਜ਼ਮ ਨੇ ਇਹ  ਗੋਲੀਆਂ ਚਲਾਈਆਂ ਹਨ। ਹਮਲਾਵਰ ਨੇ ਘਟਨਾ ਮਗਰੋਂ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮਰਨ ਵਾਲਿਆਂ ਦੇ ਨਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ, ਜਿਹਨਾਂ ਵਿਚ  4 ਸਿੱਖ ਵੀ ਸ਼ਾਮਲ ਹਨ।  ਮ੍ਰਿਤਕਾਂ ਵਿਚ 66 ਸਾਲਾ ਅਮਰਜੀਤ ਕੌਰ ਜੌਹਲ, 19 ਸਾਲਾ ਕਾਰਲੀ ਸਮਿਥ, 32 ਸਾਲਾ ਮੈਥਿਊ ਆਰ ਅਲੈਗਜ਼ੈਂਡਰ,  19 ਸਾਲਾ ਸਮਾਰੀਆ ਬਲੈਕਵੈਲ, 64 ਸਾਲਾ ਜਸਵਿੰਦਰ ਕੌਰ, 68 ਸਾਲਾ ਜਸਵਿੰਦਰ ਸਿੰਘ, 48 ਸਾਲਾ ਅਮਰਜੀਤ ਸੇਖੋਂ  ਅਤੇ 74 ਸਾਲਾ ਜੌਹਨ ਵੀਸਰਟ ਸ਼ਾਮਲ ਹਨ।