ਫਗਵਾੜਾ 19 ਅਪ੍ਰੈਲ (ਸ਼਼ਿਵ ਕੋੋੜਾ) ਪਿੰਡ ਅਠੌਲੀ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 130ਵਾਂ ਜਨਮ ਦਿਵਸ ਡਾ. ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਰਜਿ. ਪਿੰਡ ਅਠੌਲੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਡਾ. ਅੰਬੇਡਕਰ ਭਵਨ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਡਾ. ਅੰਬੇਡਕਰ ਦੀ ਤਸਵੀਰ ਤੇ ਫੁੱਲ ਮਾਲਾਵਾਂ ਭੇਂਟ ਕਰਨ ਉਪਰੰਤ ਲੱਡੂ ਵੰਡੇ ਗਏ। ਸੁਸਾਇਟੀ ਦੇ ਪ੍ਰਧਾਨ ਨਿਰਮਲ ਨਿਗਾਹ (ਗੋਰਾ) ਨੇ ਸਮੂਹ ਹਾਜਰੀਨ ਨੂੰ ਬਾਬਾ ਸਾਹਿਬ ਦੇ ਜਨਮ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਵਰਗੀਆਂ ਸ਼ਖਸੀਅਤਾਂ ਸਦੀਆਂ ਦੇ ਅੰਤਰਾਲ ਤੋਂ ਬਾਅਦ ਜਨਮ ਲੈਂਦੀਆਂ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣਦੀਆਂ ਹਨ। ਦਲਿਤਾਂ ਦੇ ਮਸੀਹਾ ਅਤੇ ਨਾਰੀ ਜਾਤੀ ਦੇ ਮੁਕਤੀ ਦਾਤਾ ਬਾਬਾ ਸਾਹਿਬ ਡਾ. ਅੰਬੇਡਕਰ ਨੇ ਭਾਰਤੀ ਸੰਵਿਧਾਨ ਦੀ ਰਚਨਾ ਕਰਦਿਆਂ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਲੈ ਕੇ ਦਿੱਤਾ। ਕੋਵਿਡ-19 ਕੋਰੋਨਾ ਮਹਾਮਾਰੀ ਦੇ ਚਲਦਿਆਂ ਸਮਾਗਮ ਨੂੰ ਇਸ ਵਾਰ ਸੰਖੇਪ ਰੂਪ ਵਿਚ ਰੱਖਿਆ ਗਿਆ। ਇਸ ਮੌਕੇ ਸੁਸਾਇਟੀ ਦੇ ਖਜਾਨਚੀ ਸ਼ਰਦਾ ਰਾਮ, ਸਕੱਤਰ ਗੁਰਦੀਪ ਰਾਮ, ਮੁਲਖਰਾਜ, ਓਮ ਲਾਲ, ਇੰਦਰਜੀਤ, ਪ੍ਰਦੀਪ ਨਿਗਾਹ, ਮੋਹਿਤ ਨਿਗਾਹ, ਗੁਰਪ੍ਰੀਤ, ਜੋਗਿੰਦਰ ਪਾਲ, ਰਾਹੁਲ ਨਿਗਾਹ, ਪ੍ਰੇਮ ਕੁਮਾਰ, ਪ੍ਰਭਨੂਰ ਨਿਗਾਹ ਆਦਿ ਹਾਜਰ ਸਨ।