ਜਲੰਧਰ :ਪੰਜਾਬ ਪੁਲਿਸ ਦਾ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ ।ਪ੍ਰਵਾਸੀ ਨੌਜਵਾਨ ਨੇ ਦੋਸ਼ ਲਾਇਆ ਕਿ ਉਸ ਨੂੰ ਪੁਲਿਸ ਮੁਲਾਜ਼ਮ ਨੇ ਲੁੱਟਿਆ ਹੈ । ਨੌਜਵਾਨ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਨੇ ਨਸ਼ਾ ਕੀਤਾ ਸੀ ਤੇ ਨਸ਼ਾ ਵੇਚ ਰਿਹਾ ਸੀ ।ਉਸ ਨੇ ਮੇਰੇ ਪੈਸੇ ਤੇ ਮੋਬਾਈਲ ਖੋਹ ਲਿਆ ।ਲੋਕਾਂ ਨੇ ਪੁਲਿਸ ਮੁਲਾਜ਼ਮ ਤੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ ।ਇਹ ਪੁਲਿਸ ਮੁਲਾਜ਼ਮ ਪੀ. ਏ. ਪੀ. ‘ਚ ਡਿਊਟੀ ਕਰਦਾ ਹੈ ।