ਜਲੰਧਰ: ਵਾਰਡ ਨੰਬਰ-20 ਵਿੱਚ ਪੈਂਦੇ ਇਲਾਕਾ ਸਹਿਦੇਵ ਮਾਰਕਿਟ ਦੀਆਂ ਸੜਕਾ ਬਣਾਉਣ ਦੇ ਕੰਮ ਦਾ ਉਦਘਾਟਨ ਵਿਧਾਇਕ ਰਜਿੰਦਰ ਬੇਰੀ ਮੇਅਰ ਜਗਦੀਸ਼ ਰਾਜਾ , ਨੰਬਰ-20 ਡਾ ਜਸਲੀਨ ਸੇਠੀ ਵੱਲੋ ਕੀਤਾ ਗਿਆ। ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਵਾਰਡ-20 ਵਿੱਚ ਬਾਕੀ ਰਹਿੰਦੇ ਕੰਮ ਵੀ ਸਾਰੇ ਜਲਦ ਤੋਂ ਜਲਦ ਸ਼ੁਰੂ ਕਰਾਏ ਜਾਣਗੇ ਅਤੇ ਵਾਰਡ ਵਿੱਚ ਸਾਰੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਹੁਣ ਬਿਨ੍ਹਾਂ ਕਿਸੇ ਦੇਰੀ ਤੋ ਵਾਰਡ-20 ਦੇ ਕੰਮਾ ਦੀਆ ਫਾਈਲਾ ਨੂੰ ਜਲਦ ਤੋਂ ਜਲਦ ਕਲੀਅਰ ਕਰਾ ਕੇ ਕੰਮ ਸ਼ੁਰੂ ਕਰਾਏ ਜਾਣਗੇ। ਇਸ ਮੌਕੇ ਡਾ. ਜਸਲੀਨ ਸੇਠੀ ਨੇ ਕਿਹਾ ਕਿ ਸਹਿਦੇਵ ਮਾਰਕਿਟ ਦੀਆਂ ਸੜਕਾ ਬਣੀਆਂ ਨੂੰ 15 ਸਾਲ ਹੋ ਗਏ ਸਨ ਜਿਸ ਕਾਰਣ ਹੁੱਣ ਸੜਕਾ ਦੀ ਹਾਲਤ ਬਹੁੱਤ ਖਰਾਬ ਹੋ ਚੁੱਕੀ ਸੀ ਅਤੇ ਜਿਸ ਕਾਰਣ ਮਾਰਕਿਟ ਵਾਸੀਆਂ ਅਤੇ ਰਾਹਗਿਰਾ ਨੂੰ ਕਾਫੀ ਮੁਸ਼ਕਿਲਾ ਦਾ ਸਹਮਣਾ ਕਰਨਾ ਪੈਂਦਾ ਸੀ। ਡਾ ਸੇਠੀ ਨੇ ਕਿਹਾ ਕਿ ਮੈ’ ਵਿਧਾਇਕ ਰਜਿੰਦਰ ਬੇਰੀ ਮੇਅਰ ਜਗਦੀਸ਼ ਰਾਜਾ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੇਰੀ ਬੇਨਤੀ ਤੇ ਇਨ੍ਹਾਂ ਸੜਕਾ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਾਇਆ। ਇਸ ਮੌਕੇ ਸਹਿਦੇਵ ਮਾਰਕਿਟ ਟ੍ਰੇਡਰਜ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਮੈਂਬਰਾ ਵਾਲ ਵਿਧਾਇਕ, ਮੇਅਰ, ਕੌਸਲਰ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ ਮਾਰਕਿਟ ਦੀਆ ਸੜਕਾ ਬਣ ਜਾਣ ਕਰਕੇ ਮਾਰਕਿਟ ਵਾਸੀਆ ਨੂੰ ਬਹੁੱਤ ਰਾਹਤ ਮਿਲੇਗੀ।