
ਫਗਵਾੜਾ 28 ਅਪ੍ਰੈਲ (ਸ਼਼ਿਵ ਕੋੋੜਾ) ਪੰਜਾਬੀ ਗਾਇਕ ਮਨਵੀਰ ਰਾਣਾ ਅਤੇ ਰਿਹਾਨਾ ਭੱਟੀ ਦਾ ਗਾਇਆ ਡਿਊਟ ਗੀਤ ‘ਤੇਰਾ ਗੋਰਾ ਠੋਕਣਾ’ ਦਾ ਅੱਜ ਇੱਥੇ ਨਗਰ ਨਿਗਮ ਫਗਵਾੜਾ ਦੇ ਕਮੀਸ਼ਨਰ ਰਾਜੀਵ ਵਰਮਾ ਅਤੇ ਆਮਦਨ ਤੇ ਕਰ ਵਿਭਾਗ ਜਲੰਧਰ ਦੇ ਅਸਿਸਟੈਂਟ ਕਮਿਸ਼ਨਰ ਸ੍ਰ. ਬਲਕਾਰ ਸਿੰਘ ਵਲੋਂ ਸਾਂਝੇ ਤੌਰ ਤੇ ਰਿਲੀਜ ਕੀਤਾ ਗਿਆ। ਕੋਵਿਡ-19 ਕੋਰੋਨਾ ਮਹਾਮਾਰੀ ਦੇ ਚਲਦਿਆਂ ਆਯੋਜਿਤ ਸੰਖੇਪ ਸਮਾਗਮ ਵਿਚ ‘ਸੰਗੀਤ ਦਰਪਣ’ ਪਤ੍ਰਿਕਾ ਦੇ ਸੰਪਾਦਕ ਤਰਨਜੀਤ ਸਿੰਘ ਕਿੰਨੜਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਗੱਲਬਾਤ ਦੌਰਾਨ ਗਾਇਕ ਮਨਵੀਰ ਰਾਣਾ ਨੇ ਦੱਸਿਆ ਕਿ ਇਹ ਇਕ ਸਿੰਗਲ ਟਰੈਕ ਹੈ ਜੋ ਸ਼ਹੀਦ ਉਧਮ ਸਿੰਘ ਨੂੰ ਸਮਰਪਿਤ ਹੈ। ਗੀਤ ਗਾਉਣ ਵਿਚ ਸੁਰੀਲੀ ਗਾਇਕਾ ਰਿਹਾਨਾ ਭੱਟੀ ਨੇ ਬਹੁਤ ਖੂਬਸੂਰਤ ਸਾਥ ਦਿੱਤਾ ਹੈ। ਜੋ ਯੂ-ਟਿਊਬ ਚੈਨਲ ‘ਤੇ ਰਿਲੀਜ਼ 2 ਮਈ ਤੋਂ ਦੇਖਿਆ ਜਾ ਸਕੇਗਾ। ਗੀਤ ਦੇ ਬੋਲ ਗੀਤਕਾਰ ਸੋਨੂੰ ਚਾਹਲ ਦੀ ਕਲਮ ਦੀ ਰਚਨਾ ਹਨ ਜਦਕਿ ਅਮਦਾਦ ਅਲੀ ਨੇ ਸੰਗੀਤ ਨਾਲ ਸਜਾਇਆ ਹੈ। ਗੀਤ ਦਾ ਵੀਡੀਓ ਫਿਲਮਾਂਕਣ ਮੁਨੀਸ਼ ਠੁਕਰਾਲ ਨੇ ਸੁਚੱਜੇ ਢੰਗ ਨਾਲ ਕੀਤਾ ਹੈ। ਪ੍ਰਾਈਮ ਬੀਟ ਨਿਉਜੀਲੈਂਡ ਦੇ ਬੈਨਰ ਹੇਠ ਤਿਆਰ ਸਿੰਗਲ ਟਰੈਕ ਦੇ ਪ੍ਰੋਜੈਕਟ ਡਾਇਰੈਕਟਰ ਡਾ. ਵਿਜੇ ਕੁਮਾਰ ਸਿੱਧਮ ਹਨ ਅਤੇ ਇਹ ਰਾਜ ਮਤਫੱਲੂ (ਨਿਊਜੀਲੈਂਡ) ਦੀ ਪੇਸ਼ਕਸ਼ ਹੈ। ਗਾਇਕ ਮਨਵੀਰ ਰਾਣਾ ਨੇ ਸਿੰਗਲ ਟਰੈਕ ਤਿਆਰ ਕਰਨ ਵਿਚ ਵਿਸ਼ੇਸ਼ ਸਹਿਯੋਗ ਲਈ ਦਿਨੇਸ਼ ਸੰਧੂ ਤੇ ਅਨਮੋਲ ਚਾਹਲ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਉਹਨਾਂ ਭਰੋਸਾ ਜਤਾਇਆ ਕਿ ਹਮੇਸ਼ਾ ਦੀ ਤਰ੍ਹਾਂ ਹੀ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲੇਗਾ ਅਤੇ ਸ਼ਹੀਦ ਉਧਮ ਸਿੰਘ ਨੂੰ ਸਮਰਪਿਤ ਇਹ ਸਿੰਗਲ ਟਰੈਕ ਸਰੋਤਿਆਂ ਦੀ ਪਹਿਲੀ ਪਸੰਦ ਬਣੇਗਾ।