ਫਗਵਾੜਾ 28 ਅਪ੍ਰੈਲ (ਸ਼਼ਿਵ ਕੋੋੜਾ) ਬਾਮਸੇਫ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਤੇ ਫੂਲੇ ਅੰਬੇਡਕਰੀ ਵਿਚਾਰਧਾਰਾ ਦੇ ਪ੍ਰਚਾਰਕ ਡੀ.ਡੀ. ਕਲਿਆਣੀ (74) ਦੀ ਬੀਤੀ 25 ਅਪ੍ਰੈਲ ਨੂੰ ਅੰਮਿ੍ਰਤਸਰ ਵਿਖੇ ਕੋਵਿਡ-19 ਕੋਰੋਨਾ ਬਿਮਾਰੀ ਨਾਲ ਹੋਈ ਅਚਨਚੇਤ ਮੌਤ ਪ੍ਰਤੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਾਮਸੇਫ ਅਤੇ ਰਾਸ਼ਟਰੀ ਮੂਲ ਨਿਵਾਸੀ ਸੰਘ ਦੇ ਕੌਮੀ ਪ੍ਰਚਾਰਕ ਅਜੇ ਮੂਲ ਨਿਵਾਸੀ ਨੇ ਕਿਹਾ ਕਿ ਸਵ. ਡੀ.ਡੀ. ਕਲਿਆਣੀ ਦਾ ਅਕਾਲ ਚਲਾਣਾ ਪਰਿਵਾਰ ਦੇ ਨਾਲ ਹੀ ਸਮਾਜ ਲਈ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹਨਾਂ ਕਿਹਾ ਕਿ ਸਵ. ਕਲਿਆਣੀ ਨੇ ਆਪਣਾ ਸਾਰਾ ਜੀਵਨ ਬਹੁਜਨ ਸਮਾਜ ਦੇ ਲੋਕਾਂ ਨੂੰ ਜਾਗ੍ਰਤ ਕਰਨ ਵਿਚ ਲਗਾ ਦਿੱਤਾ। ਉਹ ਸੱਤ ਭਾਸ਼ਾਵਾਂ ਦੇ ਗਿਆਤਾ ਅਤੇ ਮਹਾਨ ਵਿਦਵਾਨ ਸ਼ਖ਼ਸੀਅਤ ਦੇ ਮਾਲਕ ਸਨ। ਇਸ ਮੌਕੇ ਮਾਸਟਰ ਅਸ਼ੋਕ ਕੁਮਾਰ, ਮਨਜੀਤ ਜੱਸੀ, ਡਾ. ਰਾਕੇਸ਼, ਕੁਲਵਿੰਦਰ ਬੋਧ, ਆਸ਼ਾ ਰਾਣੀ ਆਦਿ ਨੇ ਵੀ ਸਵ. ਡੀ.ਡੀ. ਕਲਿਆਣੀ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ।