ਫਗਵਾੜਾ 29 ਅਪ੍ਰੈਲ (ਸ਼ਿਵ ਕੋੜਾ) ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਅਤੇ ਡਿਵੈਲਪਮੈਂਟ ਕਲੱਬ ਰਜਿ. ਪਿੰਡ ਢੱਕ ਪੰਡੋਰੀ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ, ਨਾਰੀ ਜਾਤੀ ਦੇ ਮੁਕਤੀ ਦਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 130ਵੇਂ ਜਨਮ ਦਿਵਸ ਅਤੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜੱਥੇਬੰਦੀਆਂ ਵਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਸਮਰਪਿਤ ਸਲਾਨਾ ਸਮਾਗਮ ਕੋਵਿਡ-19 ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸਰਕਾਰ ਵਲੋਂ ਜਾਰੀ ਵਿਸ਼ੇਸ਼ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿਚ ਮੁੱਖ ਬੁਲਾਰਿਆਂ ਵਜੋਂ ਲੋਕ ਇਨਸਾਫ ਪਾਰਟੀ ਆਗੂ ਜਰਨੈਲ ਨੰਗਲ, ਸੀਨੀਅਰ ਬਸਪਾ ਆਗੂ ਅਸ਼ੋਕ ਸੰਧੂ, ਕਿਸਾਨ ਆਗੂ ਹਰਭਜਨ ਸਿੰਘ ਬਾਜਵਾ ਮਲਕਪੁਰ, ਪਿ੍ਰੰਸੀਪਲ ਜਸਵਿੰਦਰ ਸਿੰਘ ਲੱਖਪੁਰ ਅਤੇ ਮਾਸਟਰ ਗੁਰਮੁਖ ਸਿੰਘ ਲੋਕਪ੍ਰੇਮੀ ਸ਼ਾਮਲ ਹੋਏ। ਵੱਖ ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਦੇ ਜੀਵਨ ਅਤੇ ਮਿਸ਼ਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਕਿਹਾ ਕਿ ਡਾ. ਅੰਬੇਡਕਰ ਦੀ ਸੰਵਿਧਾਨ ਦੇ ਰੂਪ ਵਿਚ ਭਾਰਤ ਨੂੰ ਬਹੁਤ ਵੱਡੀ ਦੇਣ ਹੈ। ਬਾਬਾ ਸਾਹਿਬ ਦੇ ਸੰਘਰਸ਼ ਨਾਲ ਸਦੀਆਂ ਤੋਂ ਦਬੇ-ਕੁਚਲੇ ਅਤੇ ਪਿਛੜੇ ਵਰਗ ਦੇ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਪ੍ਰਾਪਤ ਹੋਇਆ। ਉਹਨਾਂ ਸੰਵਿਧਾਨ ਵਿਚ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਅਧਿਕਾਰ ਲੈ ਕੇ ਦਿੱਤੇ। ਡਾ. ਅੰਬੇਡਕਰ ਵਲੋਂ ਸਮਤਾ, ਸਮਾਨਤਾ ਅਤੇ ਭਾਈਚਾਰਕ ਸਾਂਝ ਅਧਾਰਤ ਜਿਸ ਸਮਾਜ ਦੀ ਕਲਪਨਾ ਕੀਤੀ ਸੀ ਉਹ ਅੱਜ ਤਕ ਸਥਾਪਤ ਨਹੀਂ ਹੋ ਸਕਿਆ। ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਸਖਤ ਨਖੇਦੀ ਕਰਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਦੇ ਹਿਤ ਨੂੰ ਧਿਆਨ ਵਿਚ ਰੱਖਦੇ ਹੋਏ ਉਕਤ ਕਾਨੂੰਨਾਂ ਨੂੰ ਤੁਰੰਤ ਰੱਧ ਕਰਕੇ ਕਿਸਾਨ ਜੱਥੇਬੰਦੀਆਂ ਅਤੇ ਕਿਸਾਨੀ ਦੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਦੁਬਾਰਾ ਡਰਾਫਟ ਤਿਆਰ ਕੀਤਾ ਜਾਵੇ। ਪਿ੍ਰੰਸੀਪਲ ਜਸਵਿੰਦਰ ਸਿੰਘ ਲੱਖਪੁਰ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਅਤੇ ਅਜੋਕੀ ਪੀੜ੍ਹੀ ਨੂੰ ਬਾਬਾ ਸਾਹਿਬ ਦੇ ਜੀਵਨ ਅਤੇ ਮਿਸ਼ਨ ਤੋਂ ਸੇਧ ਲੈ ਕੇ ਉਹਨਾਂ ਦੇ ਸਪਨੇ ਨੂੰ ਸਾਕਾਰ ਕਰਨ ਵਿਚ ਆਪਣਾ ਯੋਗਦਾਨ ਪਾਉਣ ਦੀ ਪੁਰਜੋਰ ਅਪੀਲ ਕੀਤੀ। ਇਸ ਮੌਕੇ ਮਿਸ਼ਨਰੀ ਗਾਇਕਾਂ ਨੇ ਇਨਕਲਾਬੀ ਗੀਤਾਂ ਰਾਹੀਂ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਮਾਗਮ ਦੌਰਾਨ ਪਰਵਾਜ ਰੰਗ ਮੰਚ ਨਾਟਕ ਮੰਡਲੀ ਫਗਵਾੜਾ ਨੇ ਬਲਵਿੰਦਰ ਪ੍ਰੀਤ ਦੇ ਨਿਰਦੇਸ਼ਨ ਹੇਠ ਬਾਬਾ ਸਾਹਿਬ ਦੇ ਜੀਵਨ ਤੇ ਅਧਾਰਤ ਨਾਟਕ ਅਤੇ ਕੋਰੀਓਗ੍ਰਾਫੀ ਰਾਹੀਂ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੁਕਤਾ ਪੈਦਾ ਕਰਨ ਦਾ ਪ੍ਰਭਾਵਸ਼ਾਲੀ ਯਤਨ ਕੀਤਾ। ਇਸ ਮੌਕੇ ਸਮਾਗਮ ਵਿਚ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ, ਹੋਣਹਾਰ ਨੌਜਵਾਨਾਂ, ਵਿਦਿਆਰਥੀਆਂ ਅਤੇ ਸਮਾਜਿਕ, ਧਾਰਮਿਕ ਖੇਦਰ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਰੇਸ਼ਮ ਨੰਗਲ ਨੇ ਬਾਖੂਬੀ ਨਿਭਾਈ। ਅਖੀਰ ਵਿਚ ਪ੍ਰਬੰਧਕਾਂ ਨੇ ਸਮੂਹ ਹਾਜਰੀਨ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਰਾਮ ਮੂਰਤੀ ਲਾਲੀ, ਵਿਜੇ ਪੰਡੋਰੀ ਸਾਬਕਾ ਬਲਾਕ ਸੰਮਤੀ ਮੈਂਬਰ, ਪਰਮਜੀਤ ਰਾਮ, ਜਗਤਾਰ ਸਿੰਘ, ਮੇਹਟ ਨਰਿੰਦਰ ਕੌਰ, ਗੁਰਸ਼ਰਨ ਸਿੰਘ, ਪਰਮਿੰਦਰ ਸਿੰਘ, ਦਲਬੀਰ ਸਿੰਘ ਗੱਗੀ, ਅਮਨਦੀਪ, ਸਤਪਾਲ ਦਾਦਰਾ, ਰਾਜੂ ਦਾਦਰਾ, ਹਰਬੰਸ ਲਾਲ, ਪ੍ਰੀਤਮ ਚੰਦ, ਰੀਤੂ ਰਾਣੀ ਪੰਚਾਇਤ ਮੈਂਬਰ, ਪਰਮਜੀਤ ਕੌਰ, ਵਰਿੰਦਰ ਕੌਰ, ਕਾਂਤਾ ਦੇਵੀ, ਸੁਰਜੀਤ ਕੌਰ, ਧਰਮਪਾਲ ਸੁਨਿਆਰਾ, ਮਹਿੰਦਰ ਸਿੰਘ, ਰਜਿੰਦਰ ਸਿੰਘ ਖਾਲਸਾ, ਦੀਪਕ ਮੋਮੀ, ਅਵਤਾਰ ਗੰਡਮ, ਸਿਕੰਦਰ ਜੀਤ ਸੰਧੀ, ਪ੍ਰਧਾਨ ਜੋਗਿੰਦਰ ਕੌਰ, ਮੇਹਟ ਮਨਜੀਤ ਕੌਰ ਬੇਗਮਪੁਰ, ਬਲਵਿੰਦਰ ਦੁੱਗ, ਅਜੇ ਕੁਮਾਰ, ਭੋਲੀ, ਵਿਜੇ ਕੁਮਾਰ, ਵਿਨੋਦ ਕੁਮਾਰ, ਸਰਪੰਚ ਸੋਮਨਾਥ ਕ੍ਰਿਪਾਲਪੁਰ ਕਲੋਨੀ, ਰਾਜੇਸ਼ ਕੁਮਾਰ, ਸਾਹਿਲ ਕੁਮਾਰ, ਰਾਹੁਲ ਕੁਮਾਰ, ਸੁਨੀਲ ਕੁਮਾਰ, ਹਰਪ੍ਰੀਤ ਹੈਪੀ, ਸਰਬਜੀਤ ਰਾਮ, ਮਨਜੀਤ ਕੌਰ, ਮਨੋਹਰ ਲਾਲ ਆਦਿ ਹਾਜਰ ਸਨ।