ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸਿਵਲ ਵਿਭਾਗ ਦਾ ਵਿਦਿਆਰਥੀ ਸ੍ਰੀ ਅਰਜੁਨ ਸ਼ਰਮਾ ਨੇ
ਪਹਿਲੇ ਹੀ ਹੱਲੇ ਵਿੱਚ ਯੂ.ਪੀ.ਐਸ.ਸੀ. ਦਾ ਵੱਕਾਰੀ ਇਮਤਿਹਾਨ ਆਈ.ਈ.ਐਸ. ਪਾਸ ਕਰਕੇ ਕਾਲਜ ਦਾ
ਨਾਂ ਰੌਸ਼ਨ ਕੀਤਾ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਅਰਜੁਨ ਸ਼ਰਮਾ ਬਹੁਤ ਹੀ ਲਾਈਕ
ਤੇ ਹੁਸ਼ਿਆਰ ਵਿਦਿਆਰਥੀ ਸੀ, ਜਿਸ ਨੇ 2015 ਵਿੱਚ ਕਾਲਜ ਤੋਂ ਸਿਵਲ ਦਾ ਡਿਪਲੋਮਾ ਕੀਤਾ ਤੇ ਫਿਰ ਡਿਗਰੀ
ਪੂਰੀ ਕੀਤੀ।ਉਸ ਨੇ ਇੰਡੀਅਨ ਇੰਜੀਨਿਅਰਿੰਗ ਸਰਵਿਸਜ਼ ਦਾ ਇਮਤਿਹਾਨ ਪਾਸ ਕੀਤਾ ਤੇ ਹੁਣ ਛੇਤੀ
ਹੀ ਡਿਫਂੈਸ ਸਰਵਿਸ ਵਿੱਚ ਐਕਸੀਅਨ ਦੇ ਤੌਰ ਤੇ ਆਪਣੀ ਨਵੀਂ ਪਾਰੀ ਸ਼ੁਰੂ ਕਰੇਗਾ। ਪ੍ਰਿੰਸੀਪਲ
ਡਾ. ਜਗਰੂਪ ਸਿੰਘ ਨੇ ਅਰਜੁਨ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਸਿਵਲ ਵਿਭਾਗ
ਦੇ ਮੁੱਖੀ ਡਾ. ਰਾਜੀਵ ਭਾਟੀਆ ਤੇ ਉਸ ਦੇ ਸਟਾਫ ਨੂੰ ਇਸ ਪ੍ਰਾਪਤੀ ਲਈ ਸਲਾਹਿਆ। ਪਿੰ੍ਰਸੀਪਲ
ਡਾ. ਜਗਰਪ ਸਿੰਘ ਇਸ ਮੌਕੇ ਅਰਜੁਨ ਸ਼ਰਮਾ ਨੂੰ ਸਮਰਿਤੀ ਚਿੰਨ ਦੇ ਕੇ ਸਨਮਾਨਿਤ ਕੀਤਾ।ਕਾਲਜ ਦੇ
ਸਟਾਫ ਵਲੋਂ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਉੱਚ ਕੋਟੀ ਦੇ
ਕੰਮਪੀਟੀਟਿਵ ਪੇਪਰਾਂ ਅਤੇ ਕੰਪਨੀਆਂ ਵਿੱਚ ਪਲੇਸਮੈਂਟ ਲਈ ਵੀ ਫਿਨਿਸ਼ਿੰਗ ਸਕੂਲ ਰਾਹੀ ਤਿਆਰ
ਕੀਤਾ ਜਾਂਦਾ ਹੈ।