ਫਗਵਾੜਾ 8 ਮਈ (ਸ਼਼ਿਵ ਕੋੋੜਾ) ਫਗਵਾੜਾ ਦੇ ਨਜਦੀਕੀ ਪਿੰਡ ਅਕਾਲਗੜ੍ਹ ਦੇ ਸਾਬਕਾ ਸਰਪੰਚ ਦਸੋਂਧਾ ਸਿੰਘ (52) ਸੀਨੀਅਰ ਅਕਾਲੀ ਆਗੂ ਦੀ ਅਚਨਚੇਤ ਹੋਈ ਮੌਤ ਦੇ ਪ੍ਰਤੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਕ ਭਾਈ ਲਾਲ ਸਿੰਘ ਅਕਾਲਗੜ੍ਹ, ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ ਹਲਕਾ ਇੰਚਾਰਜ ਨਵਾਂਸ਼ਹਿਰ, ਜੱਥੇਦਾਰ ਸਰਵਨ ਸਿੰਘ ਕੁਲਾਰ ਹਲਕਾ ਇੰਚਾਰਜ ਵਿਧਾਨਸਭਾ ਹਲਕਾ ਫਗਵਾੜਾ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਫਗਵਾੜਾ ਦਿਹਾਤੀ ਦੇ ਪ੍ਰਧਾਨ ਰਜਿੰਦਰ ਸਿੰਘ ਚੰਦੀ, ਸਤਨਾਮ ਸਿੰਘ ਅਰਸ਼ੀ ਸ਼ਹਿਰੀ ਪ੍ਰਧਾਨ, ਜਤਿੰਦਰ ਸਿੰਘ ਪਲਾਹੀ ਪ੍ਰਧਾਨ ਗੁਰੂ ਨਾਨਕ ਕਾਲਜ ਫਗਵਾੜਾ, ਠੇਕੇਦਾਰ ਵਿਸ਼ਵਿੰਦਰ ਸਿੰਘ, ਭਗਤ ਗੁਰਦਿਆਲ ਸਿੰਘ, ਨੰਬਰਦਾਰ ਮਹਿੰਦਰ ਰਾਮ, ਨੰਬਰਦਾਰ ਨਛੱਤਰ ਸਿੰਘ, ਸਤਨਾਮ ਸਿੰਘ ਸਾਬਕਾ ਸਰਪੰਚ ਅਤੇ ਪਿੰਡ ਅਕਾਲਗੜ੍ਹ ਦੇ ਮੌਜੂਦਾ ਸਰਪੰਚ ਗੁਲਜਾਰ ਸਿੰਘ ਨੇ ਕਿਹਾ ਕਿ ਦਸੋਂਧਾ ਸਿੰਘ ਦੀ ਅਚਨਚੇਤ ਮੌਤ ਨਾਲ ਉਹਨਾਂ ਨੂੰ ਗਹਿਰਾ ਸਦਮਾ ਲੱਗਾ ਹੈ। ਉਹ ਬਹੁਤ ਹੀ ਨੇਕਦਿਲ ਅਤੇ ਮਿਲਨਸਾਰ ਸ਼ਖਸੀਅਤ ਦੇ ਮਾਲਕ ਸਨ। ਸਮਾਜ ਸੇਵਾ ਵਿਚ ਹਮੇਸ਼ਾ ਵੱਧਚੜ੍ਹ ਕੇ ਯੋਗਦਾਨ ਪਾਉਂਦੇ ਸਨ। ਪਿੰਡ ਦੇ ਵਿਕਾਸ ਵਿਚ ਉਹਨਾਂ ਦੇ ਵਢਮੁੱਲੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਮਿ੍ਰਤਕ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਪਰਮਾਤਮਾ ਅੱਗੇ ਅਰਦਾਸ ਕੀਤੀ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵ. ਦਸੋਂਧਾ ਸਿੰਘ ਦੇ ਨਮਿਤ ਪਾਠ ਦਾ ਭੋਗ ਅਤੇ ਅੰਤਮ ਅਰਦਾਸ 15 ਮਈ ਦਿਨ ਸ਼ਨੀਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਅਕਾਲਗੜ੍ਹ ਵਿਖੇ ਕੋਵਿਡ-19 ਸਬੰਧੀ ਸਰਕਾਰੀ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੋਵੇਗੀ।