ਚੰਡੀਗੜ੍ :– ਈਦ – ਉਲ – ਫ਼ਿਤਰ ਦੇ ਦਿਹਾੜੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਿੱਥੇ ਲੋਕਾਂ ਨੂੰ ਵਧਾਈ ਦਿੱਤੀ ਗਈ ਉੱਥੇ ਹੀ ਮਲੇਰਕੋਟਲਾ ਲਈ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਡੇ ਐਲਾਨ ਕੀਤੇ ਗਏ ਹਨ । 500 ਕਰੋੜ ਦੀ ਲਾਗਤ ਨਾਲ ਇੱਥੇ ਨਵਾਂ ਕਾਲਜ ਬਣਾਉਣ ਦੀ ਗੱਲ ਕਹਿ ਗਈ ਹੈ । ਇਸ ਦੇ ਨਾਲ ਹੀ ਸ਼ੇਰ ਮੁਹੰਮਦ ਖਾਨ ਦੇ ਨਾਮ ਉੱਤੇ ਕਾਲਜ ਦਾ ਨਾਮ ਰੱਖਿਆ ਜਾਵੇਗਾ ਇਹ ਵੀ ਵੱਡਾ ਐਲਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਗਿਆ ਹੈ । ਮਲੇਰਕੋਟਲਾ ਨੂੰ ਜ਼ਿਲ੍ਹਾ ਬਨਾਉਣ ਦਾ ਵੀ ਐਲਾਨ ਕੀਤਾ ਗਿਆ ਹੈ