ਅੰਮ੍ਰਿਤਸਰ 14 ਮਈ- ਸਿੱਖਿਆ ਵਿਭਾਗ ਪੰਜਾਬ ਵੱਲੋ ਇਸ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਆਨ ਲਾਈਨ ਬਦਲੀਆਂ ਕੀਤੀਆਂ ਗਈਆਂ ਹਨ, ਜਿਸ ਵਿਚੋ ਪ੍ਰਾਇਮਰੀ ਅਧਿਆਪਕਾਂ, ਮੁੱਖ ਅਧਿਆਪਕਾਂ ਅਤੇ ਸੈਂਟਰ ਮੁੱਖ ਅਧਿਆਪਕਾਂ ਦੀ ਬਦਲੀਆਂ ‘ਤੇ ਵਿਭਾਗ ਵੱਲੋ ਹਫਤੇ-ਹਫਤੇ ਦੀ ਲਾਈ ਜਾਣ ਵਾਲੀ ਰੋਕ ਨੂੰ ਅੱਗੇ ਵਧਾਉੰਦਿਆਂ ਹੁਣ 18 ਮਈ ਤੱਕ ਰੋਕ ਲਾਈ ਹੋਈ ਹੈ। ਬਦਲੀਆਂ ਕਰ ਦੇਣ ਤੋਂ ਬਾਅਦ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਬਦਲੀਆਂ ਰੋਕੇ ਜਾਣਾ ਬਹੁਤ ਮੰਦਭਾਗਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਦੇ ਪ੍ਰਮੁੱਖ ਮੀਡੀਆ ਇੰਚਾਰਜ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਜਥੇਬੰਦੀ ਦੀ ਜਥੇਬੰਦੀ ਦੀ ਸੂਬਾ ਕਮੇਟੀ ਵੱਲੋਂ ਪਿਛਲੇ ਦਿਨੀ ਵੱਖ-ਵੱਖ ਸਟੇਟ ਆਗੂਆਂ ਤੇ ਜਿਲਾ ਪ੍ਰਧਾਨਾ /ਜੋਨ ਇੰਚਾਰਜਾਂ ਦੀ ਹੋਈ ਮੀਟਿੰਗ ‘ਚ ਇਸ ਦਾ ਸਖ਼ਤ ਨੋਟਿਸ ਲਿਆ ਹੈ ਇਸ ਦਾ ਸਖ਼ਤ ਨੋਟਿਸ ਲਿਆ ਹੈ।
ਘੁੱਕੇਵਾਲੀ ਨੇ ਦੱਸਿਆ ਕਿ ਵਿਭਾਗ ਦੀ ਇਸ ਨੀਤੀ ਨਾਲ ਸਮੁੱਚੇ ਵਰਗ ਅੰਦਰ ਭਾਰੀ ਰੋਸ ਹੈ।ਉਨ੍ਹਾਂ ਕਿਹਾ ਕਿ ਜਦੋ 15 ਅਪ੍ਰੈਲ ਨੂੰ ਬਾਕੀ ਸਾਰਾ ਅਧਿਆਪਕ ਵਰਗ ਬਦਲੀਆਂ ਉਪਰੰਤ ਆਪਣੇ ਨਵੇਂ ਸਟੇਸ਼ਨਾਂ ਤੇ ਹਾਜਰ ਹੋ ਚੁੱਕਾ ਹੈ, ਹੁਣ ਪ੍ਰਾਇਮਰੀ ਅਧਿਆਪਕਾਂ ਨੂੰ ਵੀ ਫਾਰਗ ਕਰ ਦੇਣਾ ਚਾਹੀਦਾ ਹੈ ਤਾਂ ਜੋ ਉਹ ਵੀ ਆਪਣੇ ਘਰਾਂ ਦੇ ਨੇੜਲੇ ਮਨਪਸੰਦ ਸਟੇਸ਼ਨਾਂ ‘ਤੇ ਹਾਜਰ ਹੋ ਸਕਣ। ਉਨ੍ਹਾਂ ਕਿਹਾ ਕਰੋਨਾ ਮਹਾਂਮਾਰੀ ਦੇ ਦੂਜੇ ਗੇੜ ਦੇ ਔਖੇ ਵੇਲੇ ਬਦਲੀ ਕਰਵਾ ਕੇ ਦੂਰ ਦੁਰਾਡੇ ਤੋਂ ਆਉਣ ਵਾਲੇ ਹਜ਼ਾਰਾਂ ਅਧਿਆਪਕਾਂ ਨੂੰ ਬੇਲੋੜੀ ਮਾਨਸਿਕ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਨੇ ਸਿੱਖਿਆ ਵਿਭਾਗ ਤੋ ਮੰਗ ਕੀਤੀ ਹੈ ਕਿ ਵਿਭਾਗ ਵਿੱਚ ਨਵੇਂ ਦਾਖ਼ਲਾ ਮੁਹਿੰਮ ਕਾਰਨ ਬੱਚਿਆਂ ਦੀ ਗਿਣਤੀ ਵਧੀ ਹੈ ਕਈ ਅਧਿਆਪਕਾਂ ਨੇ ਘੱਟ ਬੱਚੇ ਹੋਣ ਕਰਕੇ ਸਰਪਲੱਸ ਪੋਸਟ ਕਾਰਨ ਆਪਣੀ ਬਦਲੀ ਕਰਵਾਈ ਸੀ, ਹੁਣ ਜਦ ਬੱਚਿਆਂ ਦੀ ਗਿਣਤੀ ਵਧੀ ਹੈ, ਬਦਲੀ ਕਰਵਾ ਕੇ ਫਾਰਗ ਹੋਣ ਵਾਲੇ ਅਧਿਆਪਕਾਂ ਨੂੰ ਆਪਣੀ ਬਦਲੀ ਕੈਂਸਲ ਕਰਵਾਉਣ ਦਾ ਇੱਕ ਹੋਰ ਮੌਕਾ ਵੀ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ ਇੰਨੀ ਵੱਡੀ ਗਿਣਤੀ ਵਿੱਚ ਹੋਈਆਂ ਬਦਲੀਆਂ ਦੇ ਬਾਵਜੂਦ, ਕਈ ਸਟੇਸ਼ਨ ਖ਼ਾਲੀ ਹੋ ਗਏ ਹਨ, ਅਜੇ ਵੀ ਕਈ ਲੋੜਵੰਦ ਅਧਿਆਪਕਾਂ ਦੀ ਬਦਲੀ ਹੋ ਸਕਦੀ ਹੈ, ਇਸ ਲਈ ਬਦਲੀਆਂ ਦਾ ਤੀਜਾ ਵੀ ਗੇੜ ਸ਼ੁਰੂ ਕਰਨਾ ਚਾਹੀਦਾ ਹੈ।
ਇਸ ਦੌਰਾਨ ਈ ਟੀ ਯੂ ਪੰਜਾਬ ਦੇ ਸਮੂਹ ਸੂਬਾ ਕਮੇਟੀ ਆਗੂ ਹਰਜਿੰਦਰ ਪਾਲ ਸਿੰਘ ਪੰਨੂੰ, ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਨੀਰਜ ਅਗਰਵਾਲ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਸੁਧੀਰ ਢੰਡ, ਅੰਮ੍ਰਿਤਪਾਲ ਸਿੰਘ ਸੇਖੋਂ,ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੋਹਾਨ, ਦਲਜੀਤ ਸਿੰਘ ਲਹੌਰੀਆ ਗੁਰਮੇਲ ਸਿੰਘ ਬਰੇ, ਦੀਦਾਰ ਸਿੰਘ ਪਟਿਆਲਾ, ਲਖਵਿੰਦਰ ਸਿੰਘ ਸੇਖੋਂ ਸਤਬੀਰ ਸਿੰਘ ਬੋਪਾਰਾਏ,ਅਸ਼ੋਕ ਸਰਾਰੀ , ਹੈਰੀ ਮਲੋਟ ,ਕਰਨੈਲ ਸਿੰਘ ਸਾਂਧਰਾ,ਲਖਵਿੰਦਰ ਸਿੰਘ ਕੈਰੇ, ਹਰਪ੍ਰੀਤ ਪਰਮਾਰ, ਮਲਕੀਤ ਸਿੰਘ ਕਾਹਨੂੰਵਾਨ , ਰਣਜੀਤ ਸਿੰਘ ਮੱਲਾ, ਪਰਮਜੀਤ ਸਿੰਘ ਬੁੱਢੀਪਿੰਡ, ਮਨਜੀਤ ਸਿੰਘ ਕਠਾਣਾ, ਦਿਲਬਾਗ ਸਿੰਘ ਬੌਡੇ, ਜਸਵਿੰਦਰ ਸਿੰਘ ਘਰਿਆਲਾ , ਰਵੀ ਕਾਂਤ ਪਠਾਨਕੋਟ ਮਨਿਂਦਰ ਸਿੰਘ ਤਰਨਤਾਰਨ, ਸੁਰਿੰਦਰ ਸਿਂਘ ਬਾਠ, ਕੁੱਲਵੀਰ ਸਿੰਘ ਗਿੱਲ ਫਤਹਿਗੜ ਸਾਹਿਬ, ਸੁਖਦੇਵ ਬੈਨੀਪਾਲ, ਹਰਜੀਤ ਸਿੰਘ ਸਿੱਧੂ, ਗੁਰਦੀਪ ਸਿੰਘ , ਲਾਲ ਸਿੰਘ ਡਕਾਲਾ, ਚਰਨਜੀਤ ਸਿੰਘ ਫਿਰੋਜ਼ਪੁਰ, ਪਵਨ ਕੁਮਾਰ ਜਲੰਧਰ, ਮਨੋਜ ਘਈ ਅਵਤਾਰ ਸਿੰਘ ਭਲਵਾਨ, ਅਵਤਾਰ ਸਿੰਘ ਮਾਨ , ਮਨਦੀਪ ਕਲੌਡ , ਗੁਰਵਿੰਦਰ ਸਿੰਘ ਬੱਬੂ ਤਰਨਤਾਰਨ, ਬਲਕਰਨ ਸਿੰਘ ਮੋਗਾ, ਅਵਤਾਰ ਸਿਂਘ ਕਪੂਰੇ, ਗੁਰਪ੍ਰੀਤ ਸਿੰਘ ਢਿੱਲੋ ਮਨੋਹਰ ਲਾਲ , ਮਨਜੀਤ ਸਿੰਘ ਬੌਬੀ, ਨਵਜੀਤ ਜੌਲੀ, ਮੁਖਤਿਆਰ ਸਿੰਘ ਭੂੰਗਾ, ਜਸਵੰਤ ਸਿੰਘ ਸ਼ੇਖੜਾ, ਤਰਪਿੰਦਰ ਸਿੰਘ , ਸੁਰਿਂਦਰ ਕੁਮਾਰ ਮੋਗਾ, ਨਵਦੀਪ ਸਿੰਘ ਅੰਮ੍ਰਿਤਸਰ, ਸੁਖਵਿੰਦਰ ਸਿੰਘ ਧਾਮੀ, ਅਸ਼ਵਨੀ ਫੱਜੂਪੁਰ, ਗੁਰਮੇਜ ਸਿੰਘ ਕਪੂਰਥਲਾ, ਹੁਸ਼ਿਆਰਪੁਰ, ਮਨਮੋਹਨ ਜੋਗਾ, ਰਾਮ ਲਾਲ ਨਵਾਂਸ਼ਹਿਰ ਪ੍ਰੀਤ ਭਗਵਾਨ ਸਿੰਘ, ਜਗਨੰਦਨ ਸਿੰਘ ਜਲਾਲਾਬਾਦ, ਸੁਰਜੀਤ ਸਮਰਾਟ, ਤਰਸੇਮ ਲਾਲ ਜਲੰਧਰ, ਜਤਿੰਦਰ ਜੋਤੀ ,ਗੁਰਮੀਤ ਸਿੰਘ ਜਲੰਧਰ, ਪੰਕਜ ਅਰੋੜਾ , ਸਰਬਜੀਤਸਿੰਘ, ਸੁਖਪਾਲ ਸਿੰਘ, ਸਤੀਸ਼ ਕੰਬੋਜ , ਮਨੋਹਰ ਲਾਲ , ਬਲਰਾਜ ਸਿੰਘ ਥਿੰਦ, ਜਸਵੀਰ ਗੜਸ਼ੰਕਰ,ਬਚਨ ਸਿੰਘ,ਮੇਜਰ ਸਿੰਘ ਮਸੀਤੀ, ਰਕੇਸ਼ ਗਰਗ, ਬਲਜੀਤ ਸਿੰਘ,ਕਮਲਜੀਤ ਸਿੰਘ ਆਦਿ ਮੌਜੂਦ ਸਨ।