ਫਗਵਾੜਾ 16 ਮਈ (ਸ਼ਿਵ ਕੋੜਾ) ਜਠੇਰੇ ਬੰਗੜ ਵੈਲਫੇਅਰ ਕਮੇਟੀ ਪਿੰਡ ਸਾਹਨੀ ਵਲੋਂ ਬੰਗੜ ਜਠੇਰਿਆਂ ਦਾ 24ਵਾਂ ਸਲਾਨਾ ਜੋੜ ਮੇਲਾ ਸਮੂਹ ਬੰਗੜ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕਮੇਟੀ ਚੇਅਰਮੈਨ ਸਤਨਰਾਇਣ ਬੰਗੜ, ਪ੍ਰਧਾਨ ਮਨੋਹਰ ਲਾਲ ਬੰਗੜ ਅਤੇ ਮਹਿੰਦਰ ਲਾਲ ਬੰਗੜ ਕੈਸ਼ੀਅਰ ਪਿੰਡ ਸਾਹਨੀ ਦੀ ਅਗਵਾਈ ਹੇਠ ਸਵੇਰੇ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਵੱਡੇ ਵਢੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਸੰਗਤਾਂ ਵਲੋਂ ਸਰਬੱਤ ਦੇ ਭਲੇ ਅਤੇ ਕੋਰੋਨਾ ਮਹਾਮਾਰੀ ਤੋਂ ਮੁਕਤੀ ਦੀ ਅਰਦਾਸ ਕੀਤੀ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਕੋਵਿਡ-19 ਕੋਰੋਨਾ ਮਹਾਮਾਰੀ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਜਾਰੀ ਵਿਸ਼ੇਸ਼ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਵਾਰ ਸਮਾਗਮ ਨੂੰ ਸੰਖੇਪ ਰੂਪ ਵਿਚ ਰੱਖਿਆ ਗਿਆ ਅਤੇ ਧਾਰਮਿਕ ਤੇ ਸੱਭਿਆਚਾਰਕ ਸਟੇਜ ਦਾ ਪ੍ਰੋਗਰਾਮ ਸਰਬ ਸੰਮਤੀ ਨਾਲ ਮੁਲਤਵੀ ਕਰਨਾ ਫੈਸਲਾ ਲਿਆ ਗਿਆ। ਕਮੇਟੀ ਵਲੋਂ ਪਹੁੰਚੀਆਂ ਸੰਗਤਾਂ ਲਈ ਸੈਨੀਟਾਇਜਰ ਅਤੇ ਫੇਸ ਮਾਸਕ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਪਤਵੰਤਿਆਂ ਅਤੇ ਸੇਵਾਦਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਕਮੇਟੀ ਉਪ ਪ੍ਰਧਾਨ ਵਰਿੰਦਰ ਕੁਮਾਰ ਬੰਗੜ ਗੜ੍ਹਾ, ਜਨਰਲ ਸਕੱਤਰ ਸੰਤੋਖ ਦਾਸ ਬੰਗੜ ਬਡਾਲਾ, ਬਲਦੇਵ ਰਾਮ ਬੰਗੜ ਪਿੰਡ ਭੱਠੇ, ਉਪ ਕੈਸ਼ੀਅਰ ਸ਼ਿੰਗਾਰਾ ਰਾਮ ਬੰਗੜ, ਪ੍ਰਚਾਰ ਸਕੱਤਰ ਗਿਆਨ ਚੰਦ ਬੰਗੜ, ਉਪ ਪ੍ਰਚਾਰ ਸਕੱਤਰ ਸਰਵਨ ਦਾਸ ਬੰਗੜ, ਦਰਸ਼ਨ ਸਿੰਘ, ਰਾਜਕੁਮਾਰ ਬੰਗੜ, ਰਾਕੇਸ਼ ਕੁਮਾਰ ਬੰਗੜ, ਸਤਵਿੰਦਰ ਸਿੰਘ ਧਾਲੀਵਾਲ, ਹੈਪੀ ਸਾਹਨੀ, ਸੰਜੀਵ ਕੁਮਾਰ, ਕੁਲਦੀਪ ਕੁਮਾਰ, ਰਵਿੰਦਰ ਕੁਮਾਰ, ਪੰਮਾ ਗੜਾ, ਹੈਪੀ ਬੰਗੜ ਗੜਾ, ਖੁਸ਼ਹਾਲ, ਕੁਨਾਲ, ਮਨਪ੍ਰੀਤ ਕੁਮਾਰ, ਬੀਬੀ ਪ੍ਰਕਾਸ਼ੋ, ਪਰਮਜੀਤ ਕੌਰ, ਰਾਣੋ ਆਦਿ ਹਾਜਰ ਸਨ।