ਫਗਵਾੜਾ 17 ਮਈ (ਸ਼਼ਿਵ ਕੋੋੜਾ) ਕਾਂਗਰਸ ਪਾਰਟੀ ਦੇ ਜਿਲ੍ਹਾ ਕਪੂਰਥਲਾ ਕੋਆਰਡੀਨੇਟਰ ਅਤੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੁੱਛਿਆ ਹੈ ਕਿ ਉਹਨਾਂ ਦੇਸ਼ ਦੇ ਨਾਗਰਿਕਾਂ ਦੀ ਵੈਕਸੀਨ ਵਿਦੇਸ਼ ਭੇਜ ਕੇ ਇੱਥੋਂ ਦੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਿਉਂ ਕੀਤਾ। ਅੱਜ ਇੱਥੇ ਜਾਰੀ ਇਕ ਬਿਆਨ ਵਿਚ ਦਲਜੀਤ ਰਾਜੂ ਨੇ ਕਿਹਾ ਕਿ ਮੋਦੀ ਸਰਕਾਰ ਕੋਵਿਡ-19 ਕੋਰੋਨਾ ਦੇ ਇਸ ਭਿਆਨਕ ਦੌਰ ਲਈ ਜਿੰਮੇਵਾਰ ਹੈ ਕਿਉਂਕਿ ਵਿਲਾਇਤੀ ਦੋਸਤਾਂ ਨੂੰ ਖੁਸ਼ ਕਰਨ ਲਈ ਮੋਦੀ ਸਰਕਾਰ ਨੇ ਉਸ ਸਮੇਂ ਵੱਡੀ ਗਿਣਤੀ ਵਿਚ ਕੋਰੋਨਾ ਵੈਕਸੀਨ ਦੀ ਸਪਲਾਈ ਦੂਸਰੇ ਦੇਸ਼ਾਂ ਨੂੰ ਕਰ ਦਿੱਤੀ ਜਦੋਂ ਆਪਣੇ ਦੇਸ਼ ਵਿਚ ਇਕ ਪ੍ਰਤੀਸ਼ਤ ਲੋਕਾਂ ਨੂੰ ਵੀ ਵੈਕਸੀਨ ਨਹੀਂ ਲੱਗੀ ਸੀ ਜਿਸ ਕਰਕੇ ਭਾਰਤ ਵਿਚ ਕੋਰੋਨਾ ਕੇਸਾਂ ਅਤੇ ਇਸ ਬਿਮਾਰੀ ਨਾਲ ਮੌਤਾਂ ਦੀ ਗਿਣਤੀ ‘ਚ ਬੇਸ਼ੁਮਾਰ ਵਾਧਾ ਹੋਇਆ ਹੈ। ਉਹਨਾਂ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਬੀ.ਵੀ. ਸ੍ਰੀਨਿਵਾਸ ਤੋਂ ਜਨਸੇਵਾ ਬਦਲੇ ਪੁਲਿਸ ਦੀ ਪੁੱਛਗਿਛ ਦੀ ਸਖਤ ਨਖੇਦੀ ਕੀਤੀ ਅਤੇ ਨਾਲ ਹੀ ਦਿੱਲੀ ਵਿਖੇ ਵੈਕਸੀਨ ਵਿਦੇਸ਼ ਭੇਜਣ ਸਬੰਧੀ ਪੋਸਟਰਾਂ ਲਗਾ ਕੇ ਸਰਕਾਰ ਤੋਂ ਸਵਾਲ ਪੁੱਛਣ ਵਾਲਿਆਂ ਖਿਲਾਫ ਮੁਕੱਦਮੇ ਦਰਜ ਕਰਕੇ ਗਿ੍ਰਫਤਾਰੀਆਂ ਕਰਨ ਨੂੰ ਲੋਕਤੰਤਰ ਦਾ ਕਤਲ ਦੱਸਿਆ। ਦਲਜੀਤ ਰਾਜੂ ਅਨੁਸਾਰ ਰਾਹੁਲ ਗਾਂਧੀ ਵਲੋਂ ਟਵੀਟਰ ਉਪਰ ਪਾਈ ਪੋਸਟ ‘ਅਰੈਸਟ ਮੀ ਟੂ’ ‘ਚ ਪੰਜਾਬ ਕਾਂਗਰਸ ਵੀ ਸ਼ਾਮਲ ਹੋ ਗਈ ਹੈ। ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਨਿਰਦੇਸ਼ ਅਨੁਸਾਰ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਜਿਲ੍ਹਾ ਪ੍ਰਧਾਨਾਂ ਵਲੋਂ ਦਿੱਲੀ ‘ਚ ਸਰਕਾਰ ਤੋਂ ਕੋਰੋਨਾ ਵੈਕਸੀਨ ਨੂੰ ਲੈ ਕੇ ਸਵਾਲ ਪੁੱਛਣ ਵਾਲਿਆਂ ਦੀ ਗਿਰਫਤਾਰੀ ਦੇ ਵਿਰੋਧ ਵਿਚ ‘ਅਰੈਸਟ ਮੀ ਟੂ’ ਮੁਹਿਮ ਤਹਿਤ ਟਵੀਟ ਕੀਤੇ ਜਾ ਰਹੇ ਹਨ ਤਾਂ ਜੋ ਮੋਦੀ ਸਰਕਾਰ ਦੇ ਬੋਲੇ ਕੰਨਾਂ ਤੱਕ ਜਨਤਾ ਦੀ ਆਵਾਜ ਨੂੰ ਪਹੁੰਚਾਇਆ ਜਾ ਸਕੇ।