ਫਗਵਾੜਾ (ਸ਼ਿਵ ਕੋੜਾ) ਵਿਧਾਇਕ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਦੇ ਆਦੇਸ਼ ਅਨੁਸਾਰ ਅਤੇ ਨਗਰ ਨਿਗਮ ਫਗਵਾੜਾ ਦੇ ਸਹਿਯੋਗ ਅਤੇ ਦਰਸ਼ਨ ਲਾਲ(ਕੋਸ਼ਲਰ)ਦੀ ਮਿਹਨਤ ਸਦਕਾ ਅੱਜ ਵਾਰਡ ਨੰ 6 ਵਿਚ ਪੈਦੇ ਮੁੱਹਲਾ ਧਰਮਕੋਟ ਵਿਚ ਤੜਕ ਸਾਰ ਹੀ ਫੋਗ ਦਾ ਸਪਰੇਅ ਕਰਵਾਇਆ ਗਿਆ ਅਤੇ ਨਾਲ ਹੀ ਸਾਰਾ ਮੁਹੱਲਾ ਗਲੀ ਗਲੀ ਸੇਨੇਟਾਇਜ਼ ਕੀਤਾ ਗਿਆ ਤਾਂ ਜੋ ਇਸ ਜਾਨ ਲੇਵਾ ਮਹਾ ਬਿਮਾਰੀ ਕਰੋਨਾ ਤੋਂ ਬਚਿਆ ਜਾ ਸਕੇ।ਮੁਹੱਲਾ ਨਿਵਾਸੀਆਂ ਨੇ ਕੋਸ਼ਲਰ ਦਾ ਕੀਤਾ ਧੰਨਵਾਦ।