
ਫਗਵਾੜਾ (ਸ਼ਿਵ ਕੋੜਾ) ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਦੀਪਤੀ ਉੱਪਲ ਨੇ ਪੰਜਾਬ ਸਰਕਾਰ ਵਲੋੰ ਜਾਰੀ ਹੁਕਮਾਂ ਦੇ ਅਨੁਕੂਲ ਕਪੂਰਥਲਾ ਜਿਲ੍ਹੇ ਦੀ ਹਦੂਦ ਅੰਦਰ ਦੁਕਾਨਾਂ ਖੋਲਣ ਲਈ ਨਵਾਂ ਸਮਾਂ ਸਾਰਣੀ ਜਾਰੀ ਕੀਤੀ ਹੈ।ਨਵੇੰ ਹੁਕਮ 25 ਮਈ ਤੋੰ 31 ਮਈ ਤੱਕ ਲਾਗੂ ਰਹਿਣਗੇ। ਇਸ ਤੋੰ ਇਲਾਵਾ ਦੁੱਧ, ਬਰੈਡ, ਕਰਿਆਨਾ, ਸਬਜ਼ੀ ਤੇ ਫਰੂਟ ਦੀਆ ਦੁਕਾਨਾਂ 8 ਵਜੇ ਤੋੰ ਦੁਪਹਿਰ 2 ਵਜੇ ਤਕ ਖੁੱਲਣਗੀਆਂ। ਓਪਰ ਦਿੱਤੀਆਂ ਦੁਕਾਨਾਂ ਤੋੰ ਇਲਾਵਾ ਬਾਕੀ ਦੁਕਾਨਾਂ ਸੋਮਵਾਰ ਤੋੰ ਸ਼ੁੱਕਰਵਾਰ ਕੇਵਲ 9 ਵਜੇ ਤੋੰ ਸ਼ਾਮ 5 ਵਜੇ ਤੱਕ ਖੁੱਲਣਗੀਆ। ਸਬਜ਼ੀ, ਫਰੂਟ ਮੰਡੀ ਫਗਵਾੜਾ ਸਵੇਰੇ 6 ਵਜੇ ਤੋੰ ਦੁਪਹਿਰ 12 ਵਜੇ ਤੱਕ ਖੁੱਲਣਗੀਆਂ।