
ਜਲੰਧਰ: ਪੰਡਤ ਜਵਾਹਰ ਲਾਲ ਨਹਿਰੂ ਆਧੁਨਿਕ ਭਾਰਤ ਦੇ ਨਿਰਮਾਤਾ ਸਨ: ਡਾ ਜਸਲੀਨ ਸੇਠੀ ਨੰਬਰ -20 ਡਾ ਜਸਲੀਨ ਸੇਠੀ ਵੱਲੋ ਆਪਣੀ ਜਿਲ੍ਹਾਂ ਮਹਿਲਾਂ ਕਾਂਗਰਸ ਦੀ ਟੀਮ ਨਾਲਅੱਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਰਸੀ ਮੌਕੇ ਆਦਿ ਦੇ ਕੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਡਾ ਜਸਲੀਨ ਸੇਠੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਰਸੀ ਮੌਕੇ ਬੱਚਿਆ ਨੂੰ ਮਿਲ ਕੇ ਚਾਚਾ ਨਹਿਰੂ ਜੀਵਨ ਬਾਰੇ ਉਨ੍ਹਾਂ ਨੂੰ ਜਾਣੂ ਕਰਾਇਆ ਕਿ ਜਵਾਹਰ ਲਾਲ ਨਹਿਰੂ ਨੇ ਭਾਰਤ ਨੂੰ ਅਜਾਦੀ ਤੋਂ ਬਾਅਦ ਪ੍ਰਧਾਨ ਮੰਤਰੀ ਸਮੇ’ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਚਲਾ ਕੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਗਏ ਅਤੇ ਨਹਿਰੂ ਜੀ ਨੂੰ ਬੱਚਿਆ ਨਾਲ ਸ਼ਹੁੱਤ ਪਿਆਰ ਅਤੇ ਇਸ ਲਈ ਬੱਚੇ ਵੀ ਉਨ੍ਹਾਂ ਨੂੰ ਚਾਚਾ ਨਹਿਰੂ ਕਹਿੰਦੇ ਸਨ। ਡਾ ਸੇਠੀ ਨੇ ਇਸ ਮੌਕੇ ਬੱਚਿਆ ਨੂੰ ਕੌਰੋਨਾ ਮਹਾਂਮਾਰੀ ਖਿਲਾਫ ਸਾਵਧਾਨੀਆਂ ਵਰਤਣ ਲਈ ਵੀ ਕਿਹਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਕਿਸ ਤਰ੍ਹਾਂ ਆਪਣਾ ਇਸ ਮਹਾਂਮਾਰੀ ਤੋਂ ਧਿਆਨਰੱਖ ਸਕਦੇ ਇਸ ਲਈ ਬੱਚਿਆ ਨੂੰ ਮਾਸਕ ਵੀ ਦਿੱਤੇ ਗਏ ਅਤੇ ਉਨ੍ਹਾਂ ਨੂੰ ਖਾਣ ਲਈਬਿਸਕ੍ੁੱਟ, ਫੱਲ ਆਦਿ ਦਿੱਤੇ। ਬੱ ਚਿਆ ਨੇ ਵੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਦਿੰਦੇ ਹੋਏ ਚਾਚਾ ਨਹਿਰੂ ਅਮਰ ਰਹਿਣ ਦੇ ਨਾਹਰੇ ਲਗਾਏ। ਇਸ ਮੌਕੇ:- ਸੁਰਜੀਤ ਕੌਰ, ਆਸ਼ਾ, ਮਹਿੰਦਰ ਕੌਰ, ਕਨਚਨ, ਰੀਮਾ, ਮਮਤਾ ਸਾਹਨੀ, ਰਾਣੋ, ਆਸ਼ਾ ਆਦਿ ਮਹਿਲਾ ਕਾਂਗਰਸ ਵਰਕਰ ਮੌਜੂਦ ਸਨ।