ਕਪੂਰਥਲਾ: ਇਕ ਹਫਤਾ ਪਹਿਲਾਂ ਲੱਗੀ ਸੀ RCF ਕਪੂਰਥਲਾ ਨੇੜੇ 213 ਝੁਗੀਆਂ ਨੂੰ ਅੱਗ, ਪਹਿਲਾਂ 100 ਤੇ ਅੱਜ ਬਾਕੀ 113 ਨੂੰ ਦਿੱਤਾ ਜਰੂਰੀ ਸਮਾਨ।ਕਪੂਰਥਲਾ  ਬੀਤੇ ਦਿਨੀ ਕਪੂਰਥਲਾ ਵਿਚ 213 ਝੁਗੀਆਂ ਅੱਗ ਦੀ ਝਪੇਟ ਵਿਚ ਆ ਗਈਆਂ ਸਨ, ਪਿਛਲੇ ਹਫਤੇ ਜਲੰਧਰ ਤੋਂ ਸੰਸਥਾਵਾਂ ਪਹੁੰਚੀਆਂ ਸਨ ਤੇ ਬਹੁਤ ਵੱਡੀ ਰਾਹਤ ਸਮੱਗਰੀ ਲੋੜਵੰਦਾਂ ਤੱਕ ਮੁਹਈਆ ਕਰਵਾਈ ਗਈ ਸੀ। ਅੱਜ ਇਕ ਵਾਰ ਫੇਰ ਜਲੰਧਰ ਦੀਆਂ ਸਾਰੀਆਂ ਸੰਸਥਾਵਾਂ ਉਸੇ ਜਗ੍ਹਾ ਮੁੜ ਵਸੇਵਾ ਕਰਵਾਉਣ ਪਹੁੰਚੀਆਂ।ਅੱਜ ਸੰਸਥਾਵਾਂ ਵਲੋਂ ਮੰਜੇ ,ਤਰਪਾਲਾਂ, ਰਾਸ਼ਨ, ਕੱਪੜੇ, ਚਾਦਰਾਂ, ਕੰਬਲ, ਭਾਂਡੇ ਹਰ ਲੋੜਵੰਦ ਪਰਿਵਾਰਾਂ ਨੂੰ ਦਿੱਤੇ ਗਏ ਤਾਂ ਕੀ ਓਹਨਾ ਦਾ ਮੁੜ ਘਰ ਬਣਾਇਆ ਜਾ ਸਕੇ, ਸੰਸਥਾਵਾਂ ਦਾ ਧੰਨਵਾਦ ਕਰਨ ਸੁਲਤਾਨਪੁਰ ਦੇ SDM ਡਾਕਟਰ ਚਾਰੂ ਮਹਿਤਾ ਮੈਡਮ ਜੀ ਵਿਸ਼ੇਸ਼ ਤੋਰ ਤੇ ਪਹੁੰਚੇ। ਓਹਨਾ ਸੰਸਥਾਵਾਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਖੁਦ ਨਾਲ ਹੋਕੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ। ਸੰਸਥਾਵਾਂ ਵਲੋਂ ਘਟਨਾ ਵਾਲੀ ਥਾਂ ਅਤੇ ਨਾਲ ਲਗਦੀ ਪੁਲਿਸ ਚੌਂਕੀ ਵਿਚ ਵਾਤਾਵਰਨ ਨੂੰ ਸਾਂਭਣ ਲਈ ਬੂਟੇ ਲਾਏ ਗਏ, ਤਾਂ ਜੋ ਆਲਾ ਦੁਆਲੇ ਹਰਿਆ ਭਰਿਆ ਕੀਤਾ ਜਾਵੇ।ਜਲੰਧਰ ਤੋਂ ਜੋ ਸੰਸਥਾਵਾਂ ਇਸ ਨੇਕ ਕਾਰਜ ਵਿਚ ਸ਼ਾਮਿਲ ਹੋਈਆਂ ਓਹਨਾ ਦੇ ਨਾਮ ਆਸ਼ਾ ਕੀ ਏਕ ਕਿਰਨ, ਅਰਦਾਸ-ਸਰਬੱਤ ਦਾ ਭਲਾ, ਅਨਮੋਲ ਐਨਜੀਓ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਜਲੰਧਰ, ਹਰਿਆਵਲ ਪੰਜਾਬ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨੌਜਵਾਨ ਸਭਾ, ਆਖਰੀ ਉਮੀਦ ਵੈਲਫ਼ੇਅਰ ਸੋਸਾਇਟੀ, ਵੁਮੈਨ ਹੇਲਪਰਸ, ਗੋਰਾਇਆ ਬਲੱਡ ਸੇਵਾ, ਫਤਿਹ ਬਲੱਡ ਸੇਵਾ, ਸਮਾਇਲ ਪਲੀਜ਼ ਐਨਜੀਓ, ਐਨੀਮਲ ਫਾਉਂਡੇਸ਼ਨ, ਸਰਬੱਤ ਦੀ ਸੇਵਾ ਵੈਲਫ਼ੇਅਰ ਸੋਸਾਇਟੀ, ਸਿੱਖ ਤਾਲਮੇਲ ਕਮੇਟੀ ਜਲੰਧਰ ਸ਼ਾਮਿਲ ਸਨ ।