ਫਗਵਾੜਾ, 05 ਮਈ (ਸ਼ਿਵ ਕੋੜਾ) ਸੰਯੁਕਤ ਕਿਸਾਨ ਮੋਰਚੇ ਵਲੋਂ ਬੀਜੇਪੀ ਮੰਤਰੀਆਂ ਅਤੇ ਐਮ ਐਲ ਏ ਸੰਸਦ ਮੈਬਰਾਂ ਦੇ ਦਫਤਰਾਂ ਅੱਗੇ ਕਾਲੇ ਕਾਨੂੰਨ ਸਾੜਨ ਦੇ ਦਿਤੇ ਪਰੋਗਰਾਮ ਚ ਕਿਸਾਨ ਅੱਜ ਮਜ਼ਦੂਰ ਅੰਦੋਲਨ ਹਮਾਇਤੀ ਕਮੇਟੀ ਦੇ ਸਾਥੀ ਸੁਖਦੇਵ ਸਿੰਘ ਕਨਵੀਨਰ , ਜਸਵਿੰਦਰ ਸਿੰਘਮਹਿੰਦਰ ਪਾਲ ਇੰਦਣਾ ਮਾਸਟਰ ਗੁਰਮੁਖ ਸਿੰਘਰਾਮ ਲਾਲ ਖਲਵਾੜਾਮੈਬਰਾਨ ਕਾਰਜਕਾਰਨੀ ਕਮੇਟੀ ਸੁਰਿੰਦਰਪਾਲ ਪੱਦੀ ਜਗੀਰਸੁਰਿੰਦਰਪਾਲ ਦੁਸਾਂਝਅਵਿਨਾਸ਼ ਹਰਦਾਸਪੁਰਮਾ ਗਿਆਨ ਚੰਦ ਪ੍ਰਿੰਸੀਪਲ ਕੇਵਲ ਸਿੰਘਸੀਤਲ ਰਾਮ ਬੰਗਾਮਾ ਕੁਲਦੀਪ ਸਿੰਘਚਰਨ ਦਾਸ ਪਿਆਰਾ ਸਿੰਘ ਗੰਭੀਰ ਹੈਡ ਮਾਕੇਵਲ ਸਿੰਘ ਨਰੂੜਮਾ ਮਲਕੀਤ ਸਿੰਘਐਡਵੋਕੇਟ ਦੁਸਾਂਝਸੁਰਜੀਤ ਸਿੰਘ ਮਿਨਹਾਸ ਅਤੇ ਦਲਜੀਤ ਸਿੰਘ ਜੀ ਆਦਿ ਸਮੇਤ ਵੀਹ ਤੋਂ ਵਧ ਸਾਥੀਆਂ ਨੇ ਸ਼ਮੂਲੀਅਤ ਕੀਤੀ।

ਬੀਕੇਯੂ ਦੁਆਬਾ ਦਾ ਮੁੱਖੀ ਮਨਜੀਤ ਸਿੰਘ ਰਾਏ ਦੀ ਅਗਵਾਈ ਚ ਆਏ ਵੱਡੇ ਜੱਥੇ ਨਾਲ ਸਾਂਝ ਪਾ ਕੇ ਜੀ ਟੀ ਰੋਡ ਤੋਂ ਅਰਬਨ ਅਸਟੇਟ ਤਕ ਮਾਰਚ ਕੀਤਾ ਗਿਆ ਅਤੇ ਪੁਲੀਸ ਵਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਘਰ ਨੂੰ ਜਾਂਦੀ ਸੜਕ ਉਤੇ ਪੁਲੀਸ ਵਲੋਂ ਨਾਕਾਬੰਦੀ ਕਰਕੇ ਇਕੱਠ ਨੂੰ ਰੋਕ ਲਿਆਜਿਥੇ ਸਾਥੀਆਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।