ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਕੁਮਾਰ
(ਕੌਆਰਡੀਨੇਟਰ) ਦੀ ਯੋਗ ਅਗਵਾਈ ਵਿੱਚ ਸਵੈ ਸੇਵੀ ਸੰਸਥਾ ਪੰਜਾਬ ਹਰਿਆਵਲ ਦੇ ਸਹਿਯੋਗ
ਨਾਲ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਅੱਜ ਵਾਤਾਵਰਣ ਦਿਵਸ ਮਨਾਇਆ।ਜਿਸ ਦੋਰਾਨ
ਕਾਲਜ ਦੇ ਕੈਂਪਸ ਵਿੱਚ ਬਹੁਤ ਸਾਰੇ ਸਜਾਵਟੀ, ਫੁੱਲ-ਦਾਰ ,ਫ਼ੳਮਪ;ਲ੍ਹ-ਦਾਰ, ਦਵਾ-ਦਾਰ ਅਤੇ ਛਾਂ ਦਾਰ
ਰੁੱਖ ਲਗਾਏ ਗਏ। ਰੁੱਖਾ ਦੀ ਮਹੱਤਤਾ ਬਾਰੇ ਦੱਸਦੇ ਹੋਏ ਸ਼੍ਰੀ ਕਸ਼ਮੀਰ ਕੁਮਾਰ (ਇੰਟ੍ਰਨਲ
ਕੌਆਰਡੀਨੇਟਰ) ਨੇ ਸਭਨਾਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਅਤੇ ਕੁਦਰਤੀ ਸੋਮਿਆਂ ਦੀ
ਰੱਖਿਆ,ਪਛੂ-ਪੰਛੀਆਂ ਪ੍ਰਤੀ ਦਇਆ ,ਉਰਜਾ ਦੀ ਬੱਚਤ, ਹਵਾ-ਪਾਣੀ ਦੀ ਸੰਭਾਲ ਬਾਰੇ
ਜਾਗਰੂਕ ਕੀਤਾ ਉੱਥੇ ਸਾਰੇ ਵਿਦਿਆਰਥੀਆਂ ਨੂੰ ਰੁੱਖ ਲਗਾਉਣ ਅਤੇ ਅਤੇ ਰੁੱਖ ਬਚਾਉਣ
ਲਈ ਪ੍ਰੇਰਿਤ ਕੀਤਾ।ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਰੁੱਖਾ ਨੂੰ ਸਾਡਾ ਜੀਵਨ
ਸਾਥੀ ਦੱਸਿਆ ਅਤੇ ਲੋਕਾਂ ਨੂੰ ਵਾਤਾਵਰਣ ਬਚਾਉਣ ਸੰਬਧੀ ਜਾਗਰੂਕ ਕਰਨ ਲਈ ਰੰਗੀਨ
ਇਸ਼ਤਿਹਾਰ ਵੀ ਜਾਰੀ ਕੀਤਾ।ਜਿੱਥੇ ਸੋਸਾਇਟੀ ਦੀ ਤਰਫ਼ੳਮਪ;ੋ ਪੂਨੀਤ ਖੰਨਾ (ਪ੍ਰਧਾਨ), ਵਾਸੂ
ਵਿਸ਼ਸ਼ਟ ਅਤੇ ਦਿਸ਼ਾਂਤ ਜੋਸ਼ੀ ਨੇ ਆਪਣੀ ਹਾਜਰੀ ਲਗਵਾਈ ਉੱਥੇ ਕਾਲਜ ਦੀ ਤਰਫੋਂ ਮੁੱਖੀ ਵਿਭਾਗ
ਦਿਲਦਾਰ ਰਾਣਾ, ਸ਼੍ਰੀ ਸੰਜੇ ਬਾਂਸਲ, ਜੇ.ਐਸ.ਘੇੜਾ ਸ਼੍ਰੀਮਤੀ ਮੰਜੂ ਮਨਚੰਦਾ,
ਰੀਚਾ ਅਰੋੜਾ, ਹੀਰਾ ਮਹਾਜਨ, ਪਿੰ੍ਰਸ ਮਦਾਨ, ਰਾਕੇਸ਼ ਸ਼ਰਮਾ,
ਅਰਵਿੰਦ ਦੱਤਾ , ਅਜੇ ਦੱਤਾ, ਅਖਿਲ ਭਾਟੀਆ ਅਤੇ ਮਿਸ ਨੇਹਾ ਸ਼ਾਮਿਲ ਸਨ।ਪ੍ਰਿੰਸੀਪਲ
ਡਾ. ਜਗਰੂਪ ਸਿੰਘ ਜੀ ਵਲੋ ਸੀ.ਡੀ.ਟੀ.ਪੀ. ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਵਾਤਾਵਰਣ
ਨੂੰ ਬਚਾਉਣਾ ਅਜੋਕੇ ਸਮੇਂ ਦੀ ਭਖਦੀ ਲੋੜ ਦੱਸਿਆ।