ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮੈਨ, ਜਲੰਧਰ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਮਿਤੀ 05.06.2021 ਨੂੰ
ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਦਿਨ ਐਨ.ਸੀ.ਸੀ. ਕੈਡਿਟਾਂ ਨੇ ਵੱਖ-ਵੱਖ ਤਰ੍ਹਾਂ ਦੇ ਪੋਸਟਰਾਂ ਅਤੇ
ਸਲੋਗਨਾਂ ਰਾਹੀਂ ਸਾਫ਼ ਸੁਥਰਾ ਅਤੇ ਹਰਾ-ਭਰਾ ਵਾਤਾਵਰਨ ਸਿਰਜਣ ਦਾ ਸੰਦੇਸ਼ ਦੇਣ ਦੀ ਘਰਾਂ ਤੋਂ ਹੀ ਕੋਸ਼ਿਸ਼ ਕੀਤੀ।
ਉਨ੍ਹਾਂ ਆਪਣੇ ਘਰਾਂ ਵਿਚ ਬ ̈ਟੇ ਵੀ ਲਗਾਏ। ਇਸ ਗਤੀਵਿਧੀ ਦੇ ਆਯੋਜਨ ਲਈ ਕਾਲਜ ਦੇ ਪ੍ਰਿੰਸੀਪਲ ਮੈਡਮ ਨਵਜੋਤ ਜੀ
ਨੇ ਐਨ.ਸੀ.ਸੀ. ਕੈਡਿਸ ਅਤੇ ਕਾਲਜ ਦੇ ਏ. ਐੱਨ. ਓ. ਲੈਫਟੀਨੈਂਟ ਮੈਡਮ ਰ ̈ਪਾਲੀ ਰਾਜ਼ਧਾਨ ਦੀ ਇਸ ਗਤੀਵਿਧੀ ਲਈ
ਪ੍ਰਸ਼ੰਸਾ ਵੀ ਕੀਤੀ।