ਜਲੰਧਰ (23 ਜੂਨ) .ਅੱਜ ਹਲਕਾ ਜਲੰਧਰ ਕੈਂਟ ਦੇ ਪਿੰਡ ਦੀਵਾਲੀ ਵਿੱਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ ਸਾਂਝੇ ਤੌਰ ਤੇ ਕੀਤੀ ਗਈ, ਜਿਸ ਦਾ ਆਯੋਜਨ ਸ ਬਲਬੀਰ ਸਿੰਘ ਸਰਕਲ ਪ੍ਰਧਾਨ ਐਸ. ਸੀ ਵਿੰਗ ਦਿਹਾਤੀ ਵਲੋਂ ਕੀਤਾ ਗਿਆ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਪਹੁੰਚੇ।ਪਿੰਡ ਵਾਸੀਆਂ ਵੱਲੋਂ ਸ ਮੱਕੜ ਦਾ ਭਰਵਾਂ ਸਵਾਗਤ ਕੀਤਾ ਗਿਆ।ਇਸ ਉਪਰੰਤ ਸ ਸਰਬਜੀਤ ਸਿੰਘ ਮੱਕੜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਬੰਧਨ ਇੱਕ ਇਤਿਹਾਸਕ ਗਠਬੰਧਨ ਹੈ ਜੋ ਕਿ ਅੱਜ ਦੇ ਸਮੇਂ ਦੀ ਮੰਗ ਵੀ ਸੀ, ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਬੰਧਨ ਬਣਨ ਨਾਲ ਜਿੱਥੇ ਦੋਵਾਂ ਪਾਰਟੀਆਂ ਨੂੰ ਮਜ਼ਬੂਤੀ ਮਿਲੇਗੀ ਉਥੇ ਹੀ ਆਉਣ ਵਾਲੇ ਸਮੇਂ ਵਿੱਚ ਦੋਨਾਂ ਪਾਰਟੀਆਂ ਦੇ ਵਰਕਰਾਂ ਦੇ ਮਾਣ ਸਨਮਾਨ ਵਿੱਚ ਵਾਧਾ ਹੋਵੇਗਾ,ਇਸੇ ਤਰ੍ਹਾਂ ਪਿੰਡ ਵਾਸੀਆਂ ਵੱਲੋਂ ਸ ਮੱਕੜ ਨੂੰ ਆਪਣੀਆਂ ਪਿੰਡ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਅਵਗਤ ਕਰਵਾਇਆ ਜਿਸ ਵਿੱਚ ਪਿੰਡ ਦੇ ਜਠੇਰਿਆਂ ਨੂੰ ਜਾਂਦਾ ਰਸਤਾ ਜੋ ਕੁੱਝ ਲੋਕਾਂ ਨੇ ਨਾਇਆਜ ਕਬਜ਼ਾ ਕੀਤਾ ਹੋਇਆ, ਇਸੇ ਤਰਾਂ ਪਿੰਡ ਵਾਸੀਆਂ ਨੂੰ ਲੰਬੇ ਲੰਬੇ ਬਿੱਜਲੀ ਬਿੱਲ ਸਰਕਾਰ ਵਲੋਂ ਭੇਜੇ ਜਾ ਰਹੇ ਹਨ, ਪਿੰਡ ਦੇ ਬੁਜ਼ਰਗਾ ਦੀਆਂ ਪੈਨਸ਼ਨਾਂ ਨਾ ਲੱਗਣੀਆਂ, ਹੋਰ ਹੀ ਅਨੇਕਾਂ ਹੀ ਸਮੱਸਿਆਵਾ ਬਾਰੇ ਜਾਣੂ ਕਰਵਾਇਆ ਗਿਆ।ਸ ਮੱਕੜ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਉਣ ਤੇ ਪਿੰਡ ਵਾਸੀਆਂ ਦੇ ਜਠੇਰਿਆਂ ਨੂੰ ਜਾਂਦਾ ਰਸਤਾ ਛੁਡਵਾ ਕੇ ਪਿੰਡ ਵਾਸੀਆਂ ਨੂੰ ਦਿੱਤਾ ਜਾਵੇਗਾ ਜੋ ਕਿ ਉਹਨਾਂ ਦੀ ਆਸਥਾ ਦਾ ਕੇਂਦਰ ਹੈ, ਬਜ਼ੁਰਗਾਂ ਦੀਆਂ ਬਣਦੀਆਂ ਪੈਨਸ਼ਨਾਂ ਲਗਵਾ ਕੇ ਦਿੱਤੀਆਂ ਜਾਣਗੀਆਂ,ਅਤੇ ਹੋਰ ਪਿੰਡ ਦੇ ਬਾਕੀ ਰਹਿੰਦੇ ਵਿਕਾਸ ਕਾਰਜ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ, ਇਸ ਮੌਕੇ ਸ ਸਰਬਜੀਤ ਸਿੰਘ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਬਣਨ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਅਤੇ ਲੀਡਰ ਸਾਹਿਬਾਨ ਵਲੋਂ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ,ਇਸ ਮੌਕੇ ਸ ਬਲਜੀਤ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਮੈਂਬਰ ਪੰਚਾਇਤ, ਤਰਸੇਮ ਕੌਰ, ਮੈਂਬਰ,ਪੰਚਾਇਤ, ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਸ ਹਰਪ੍ਰੀਤ ਸਿੰਘ ਚੌਹਾਨ ਕਿਸਾਨ ਵਿੰਗ, ਪਰਸ਼ੁਤਮ ਲਾਲ, ਰਾਮ ਸਰੂਪ, ਗਿਆਨ ਚੰਦ, ਰਾਮ ਜੀਤ, ਗੁਰ ਪ੍ਰਸਾਦ, ਰਾਮਜੀਤ, ਸੁਭਾ ਨੰਦ,