ਫਗਵਾੜਾ 24 ਜੂਨ (ਸ਼ਿਵ ਕੋੜਾ) ਲਘੂ ਉਦਯੋਗ ਭਾਰਤੀ ਦੀ ਜਨਰਲ ਬਾਡੀ ਮੀਟਿੰਗ ਹੋਈ। ਜਿਸ ਵਿਚ ਸਰਬ ਸੰਮਤੀ ਨਾਲ ਅਨਿਲ ਸਿੰਗਲਾ ਨੂੰ ਅਗਲੇ ਕਾਰਜਕਾਲ ਲਈ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਗੌਰਵ ਹਾਂਡਾ ਨੂੰ ਜਨਰਲ ਸਕੱਤਰ ਅਤੇ ਪਵਨ ਕਾਲੜਾ ਨੂੰ ਕੈਸ਼ੀਅਰ ਐਲਾਨਿਆ ਗਿਆ। ਨਵ ਨਿਯੁਕਤ ਪ੍ਰਧਾਨ ਅਨਿਲ ਸਿੰਗਲਾ ਨੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਲਘੂ ਉਦਯੋਗ ਨਾਲ ਜੁੜੇ ਵਪਾਰੀ ਵਰਗ ਦੇ ਹਿਤਾਂ ਦੀ ਰਾਖੀ ਕੀਤੀ ਜਾਵੇਗੀ।