ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ “ਨਸ਼ਾਖੋਰੀ ਅਤੇ
ਨਾਜਾਇਜ਼ ਤਸਕਰੀ ਵਿਰੁੱਧ ਅੰਤਰ-ਰਾਸ਼ਟਰੀ ਦਿਵਸ” ਮਨਾਇਆ
ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ 26
ਜੂਨ,2021. ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ-
ਨਿਰਦੇਸ਼ਾਂ ਅਨੂਸਾਰ ਅੱਜ “ਨਸ਼ਾਖੋਰੀ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰ-
ਰਾਸ਼ਟਰੀ ਦਿਵਸ” ਮਨਾਇਆ ਗਿਆ। ਇਸ ਮੌਕੇ ਤੇ ਨਸ਼ਿਆਂ ਵਿਰੁਧ ਇੱਕ ਵੈਬੀਨਾਰ
ਕੀਤਾ ਗਿਆ ਜਿਸ ਦੀ ਸ਼ੁਰੂਆਤ (ਨੋਡਲ ਅਫ਼ੳਮਪ;ਸਰ) ਨੇ ਸਾਰੇ ਭਾਗੀਦਾਰਾਂ ਨੂੰ ਜੀ
ਆਇਆ ਕਹਿ ਕੇ ਕਰਵਾਈ।ਮੁੱਖ ਬੁਲਾਰੇ ਸ਼੍ਰੀ ਅਖਿਲ ਭਾਟੀਆ ਜੀ ਨੇ ਨਸ਼ਿਆਂ ਅਤੇ
ਉਸ ਦੇ ਬੁਰੇ ਪ੍ਰਭਾਵਾਂ ਤੇ ਵਿਸਥਾਰ ਪੂਰਵਕ ਚਾਨਣਾਂ ਪਾਇਆ।ਪ੍ਰੋ. ਕਸ਼ਮੀਰ
ਕੁਮਾਰ ਨੇ ਬੱਚਿਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਤਾਂਕਿ
ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।ਇਸ ਮੌਕੇ ਤੇ ਵਿੱਦਿਆਰਥੀਆਂ
ਨੂੰ ਨਸ਼ਿਆ ਦੇ ਬੁਰੇ ਪ੍ਰਭਾਵ ਸਬੰਧੀ ਆਨਲਾਇੰਨ ਫ਼ਿੳਮਪ;ਲਮ ਵੀ ਦਿਖਾਈਆਂ
ਗਈਆਂ।ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਵਿਹਲੇਪਨ ਨੂੰ ਨਸ਼ਿਆਂ
ਦਾ ਕਾਰਨ ਦੱਸਦੇ ਹੋਏ ਵਿੱਦਿਆਰਥੀਆਂ ਨੂੰ ਮਿਹਨਤ ਕਰਨ ਦੀ ਨਸੀਹਤ
ਦਿੱਤੀ।ਸੀ.ਡੀ.ਟੀ.ਪੀ. ਵਿਭਾਗ ਵਲੋਂ ਨਸ਼ਿਆ ਦੇ ਖਿਲਾਫ਼ੳਮਪ; ਰੰਗੀਨ ਇਸ਼ਤਿਹਾਰ ਜਾਰੀ ਕੀਤਾ
ਗਿਆ ਤਾਂਕਿ ਨਸ਼ਿਆਂ ਦੀ ਅਲਾਮਤ ਤੋਂ ਛੁਟਕਾਰਾ ਪਾਇਆ ਜਾ ਸਕੇ।ਸੀ.ਡੀ.ਟੀ.ਪੀ.
ਵਿਭਾਗ ਨੇ ਆਪਣੇ ਸਾਰੇ ਪ੍ਰਸਾਰ ਕੇਂਦਰਾ ਤੇ ਵਿੱਦਿਆਰਥੀਆਂ ਨੂੰ
ਆਨਲਾਇੰਨ ਜਾਗਰੂਕ ਕਰਨ ਦੀ ਹਾਦਾਇਤ ਕੀਤੀ।ਇਸ ਵੈਬੀਨਾਰ ਵਿੱਚ ਲੱਗ-ਭੱਗ 215
ਲੋਕਾਂ ਨੇ ਸ਼ਿੱਕਤ ਕੀਤੀ।ਅੰਤ ਵਿੱਚ ਪ੍ਰੋ. ਕਸ਼ਮੀਰ ਕੁਮਾਰ ਨੇ ਸਾਰੇ ਭਾਗੀਦਾਰਾਂ
ਦਾ ਧੰਨਵਾਦ ਕੀਤਾ।ਜਿੱਥੇ ਇੰਜ: ਅਰਵਿੰਦ ਦੱਤਾ ਨੇ ਕੌਆਰਡੀਨੇਟਰ ਦੀ ਭੁਮੀਕਾ
ਨਿਭਾਈ ਉੱਥੇ ਮਿਸ ਨੇਹਾ (ਸੀ. ਡੀ. ਕੰਸਲਟੈਂਟ) ਦੇ ਯਤਨਾਂ ਸਦਕਾ ਇਹ ਦਿਵਸ
ਵਿੱਦਿਆਰਥੀਆਂ ਲਈ ਨਸ਼ਿਆ ਖਿਲਾਫ ਲੜਨ ਦਾ ਪ੍ਰੇਰਨਾ ਸਰੋਤ ਬਣਿਆ।