ਜਲੰਧਰ (01-07-2021): ਪੂਰਾ ਵਿਸ਼ਵ ਜਿੱਥੇ ਅੱਜ ਕੋਰੋਨਾ ਅਤੇ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ, ਉੱਥੇ ਹੀ ਵਿਸ਼ਵ ਦੀ ਲਗਾਤਾਰ ਵੱਧਦੀ
ਅਬਾਦੀ ਗੰਭੀਰ ਸੱਮਸਿਆ ਬਣ ਰਹੀ ਹੈ। ਭਾਰਤ ਦੇਸ਼ ਲਈ ਇਹ ਸਮੱਸਿਆ ਇਸ ਕਰਕੇ ਹੋਰ ਗੰਭੀਰ ਹੋ ਜਾਂਦੀ ਹੈ ਕਿਉਂਕਿ ਇਸਦਾ ਨਾਂ
ਸੰਸਾਰ ਦੇ ਸਭ ਤੋਂ ਵੱਧ ਜਨਸੰਖਿਆ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਦੂਜੇ ਨੰਬਰ ਤੇ ਸ਼ੁਮਾਰ ਹੈ। ਵੱਧਦੀ ਜਨਸੰਖਿਆ ਨੂੰ ਕਾਬੂ ਕਰਨ ਲਈ
ਵਿਸ਼ਵ ਆਬਾਦੀ ਜਾਗਰੂਕਤਾ ਪੰਦਰਵਾੜਾ 27 ਜੂਨ ਤੋਂ 10 ਜੁਲਾਈ ਤੱਕ ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਵਿੱਚ ਸਿਵਲ ਸਰਜਨ ਜਲੰਧਰ
ਡਾ. ਬਲਵੰਤ ਸਿੰਘ ਅਤੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਕੁਮਾਰ ਗੁਪਤਾ ਅਤੇ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵੱਲੋਂ ਮਾਸ
ਮੀਡੀਆ ਵਿੰਗ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰਾਂ ਨਾਲ ਮੀਟਿੰਗ ਕੀਤੀ ਗਈ।
ਸਿਵਲ ਸਰਜਨ ਵੱਲੋਂ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਇਸ ਸਾਲ ਪੰਦਰਵਾੜਾ ਆਪਦਾ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ, ਸੱਕਸ਼ਮ
ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜਿਮੇਵਾਰੀ ਦੇ ਮਨੋਰਥ ਤਹਿਤ ਮਨਾਇਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਵੱਲੋਂ ਹਦਾਇਤ ਕੀਤੀ ਗਈ ਕਿ ਪਰਿਵਾਰ
ਭਲਾਈ ਦੀਆਂ ਸੇਵਾਵਾਂ ਲੈਣ ਵਾਲੇ ਲਾਭਪਾਤਰੀਆਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਣ ਅਤੇ ਪਰਿਵਾਰ ਭਲਾਈ ਦੇ ਸਥਾਈ ਤੇ ਅਸਥਾਈ ਸਾਧਨਾਂ
ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਲੋਕ ਸੇਵਾਵਾਂ ਦਾ ਲਾਭ ਲੈ ਸਕਣ। ਇਸ ਮੌਕੇ ਸਿਵਲ ਸਰਜਨ ਵੱਲੋਂ ਪੰਦਰਵਾੜੇ ਦੌਰਾਨ ਪਰਿਵਾਰ ਭਲਾਈ
ਦੇ ਕੇਸ ਵੱਧ ਕਰਵਾਉਣ ਵਾਲੇ ਅਧਿਕਾਰੀ ਤੇ ਕਰਮਚਾਰੀ ਨੂੰ ਜਿਲ੍ਹਾ ਪੱਧਰ ਤੇ ਸਨਮਾਨਿਤ ਕੀਤਾ ਜਾਵੇਗਾ।
ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਕੁਮਾਰ ਗੁਪਤਾ ਵੱਲੋਂ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ 11 ਤੋਂ 24 ਜੁਲਾਈ
ਦਰਮਿਆਨ ਜਨਸੰਖਿਆ ਸਥਿਰਤਾ ਪੰਦਰਵਾੜੇ ਤਹਿਤ ਜਿਲ੍ਹਾ ਹਸਪਤਾਲ, ਸਬ ਡਿਵੀਜਨ ਅਤੇ ਕਮਿਉਨਿਟੀ ਹੈਲਥ ਸੈਂਟਰਾ 'ਤੇ
ਨਸਬੰਦੀ/ਨਲਬੰਦੀ ਅਤੇ ਹੋਰ ਪਰਿਵਾਰ ਨਿਯੋਜਨ ਦੇ ਸਾਧਨਾ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾ ਕਿਹਾ ਕਿ ਪੰਦਰਵਾੜੇ ਦੌਰਾਨ
ਪਰਿਵਾਰ ਭਲਾਈ ਦੇ ਸਪੇਸਿੰਗ ਮੈਥਡ ਦੇ ਸਾਧਨਾਂ ਦੀ ਕੋਈ ਘਾਟ ਨਹੀਂ ਹੋਣ ਦਿੱਤੀ ਜਾਵੇਗੀ।
(ਬਾਕਸ)
ਮਾਸ ਮੀਡੀਆ ਵਿੰਗ ਵੱਲੋਂ ਪਰਿਵਾਰ ਭਲਾਈ ਸੇਵਾਵਾਂ ਸਬੰਧੀ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਵਿਸ਼ਵ ਆਬਾਦੀ ਪੰਦਰਵਾੜੇ ਦੇ ਸਬੰਧ ਵਿੱਚ ਮਾਸ ਮੀਡੀਆ ਵਿੰਗ ਜਲੰਧਰ ਵੱਲੋਂ ਜੱਚਾ-ਬੱਚਾ ਸਿਹਤ ਕੇਂਦਰ ਸਿਵਲ ਹਸਪਤਾਲ ਜਲੰਧਰ ਵਿਖੇ
ਯੋਗ ਜੋੜਿਆਂ, ਗਰਭਵਤੀ ਔਰਤਾਂ ਆਦਿ ਨੂੰ ਪਰਿਵਾਰ ਨਿਯੋਜਨ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ
ਅਫ਼ਸਰ ਕਿਰਪਾਲ ਸਿੰਘ ਝੱਲੀ ਵਲੋਂ ਦੱਸਿਆ ਗਿਆ ਕਿ ਪਰਿਵਾਰ ਨਿਯੋਜਨ ਮੌਜੂਦਾ ਸਮੇਂ ਦੀ ਬਹੁਤ ਹੀ ਅਹਿਮ ਲੋੜ ਹੈ, ਕਿਉਂਕਿ ਕਿਸੇ ਵੀ
ਪਤੀ-ਪਤਨੀ ਦਾ ਭਵਿੱਖ, ਉਨ੍ਹਾਂ ਦੀ ਆਰਥਕ ਸਥਿਤੀ, ਸਿਹਤ ਅਤੇ ਖੁਸ਼ਹਾਲੀ ਇਸੇ ਗੱਲ ਤੇ ਨਿਰਭਰ ਕਰਦੇ ਹਨ ਕਿ ਉਨ੍ਹਾਂ ਦੀਆਂ
ਕਿੰਨੀਆਂ ਔਲਾਦਾਂ ਹਨ ਅਤੇ ਉਹ ਉਨ੍ਹਾਂ ਦੀ ਪਰਵਰਿਸ਼ ਕਿਸ ਤਰ੍ਹਾਂ ਕਰ ਪਾਉਂਦੇ ਹਨ। ਇਸੇ ਲਈ ਸਾਨੂੰ ਸਰਕਾਰ ਵੱਲੋਂ ਚਲਾਏ ਗਏ
ਪਰਿਵਾਰ ਭਲਾਈ ਦੀਆਂ ਸੇਵਾਵਾਂ ਦਾ ਲਾਭ ਲੈਂਦੇ ਹੋਏ ਪਹਿਲਾ ਬੱਚਾ ਦੇਰੀ ਨਾਲ ਅਤੇ ਦੂਜੇ ਬੱਚੇ ਵਿੱਚ ਘੱਟੋ-ਘਟ ਤਿੰਨ ਸਾਲ ਦਾ ਵਕਫਾ
ਰੱਖਣਾ ਜਰੂਰੀ ਹੈ ਜੋ ਕਿ ਜੱਚਾ ਤੇ ਬੱਚਾ ਦੀ ਸਿਹਤ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਉਭਾਰਨ ਵਿੱਚ ਮਦਦ ਕਰਦਾ ਹੈ। ਇਸ ਮੌਕੇ
ਗਾਈਨੋਕੋਲੋਜਿਸਟ ਡਾ. ਮਨੀਸ਼ਾ ਗੁਲਾਟੀ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ, ਬੀ.ਈ.ਈ. ਰਾਕੇਸ਼ ਸਿੰਘ, ਬੀ.ਈ.ਈ.
ਮਾਨਵ ਸ਼ਰਮਾ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ, ਐਲ.ਐਚ.ਵੀ. ਸਤਵਿੰਦਰ ਕੌਰ, ਏ.ਐਨ.ਐਮ. ਪੂਨਮ, ਸਵੀਟੀ ਭਾਟੀਆ, ਮਨਦੀਪ
ਕੌਰ ਮੌਜੂਦ ਸਨ।