ਜਲੰਧਰ (02-07-2021) : ਸਿਵਲ ਸਰਜਨ ਜਲੰਧਰ ਵੱਲੋਂ ਕੋਰੋਨਾ ਮਹਾਮਾਰੀ ਦੀ ਰੋਕਥਾਮ ਦੇ ਮੱਦੇਨਜ਼ਰ
ਕੋਰੋਨਾ ਵੈਕਸੀਨੇਸ਼ਨ ਸਬੰਧੀ 3 ਜੁਲਾਈ ਨੂੰ ਲੱਗ ਰਹੇ ਮੈਗਾ ਕੈਂਪਾਂ ਤੇ ਆਧਾਰਿਤ ਜਿਲ੍ਹੇ ਦੇ ਸਮੂਹ ਸੀਨਿਅਰ
ਮੈਡੀਕਲ ਅਫ਼ਸਰਾਂ ਦੀ ਸ਼ੁਕਰਵਾਰ ਨੂੰ ਦਫਤਰ ਸਿਵਲ ਸਰਜਨ ਜਲੰਧਰ ਵਿਖੇ ਮੀਟਿੰਗ ਬੁਲਾਈ ਗਈ। ਮੀਟਿੰਗ ਦੀ
ਪ੍ਰਧਾਨਗੀ ਕਰਦਿਆਂ ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਵੱਲੋਂ 3 ਜੁਲਾਈ ਨੂੰ ਲਗਾਏ ਜਾਣ ਵਾਲੇ ਕੋਰੋਨਾ
ਵੈਕਸੀਨੇਸ਼ਨ ਮੈਗਾ ਕੈਂਪਾਂ ਲਈ ਲੋੜੀਂਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਜਿਲ੍ਹਾ ਟੀਕਾਕਰਨ
ਅਫਸਰ ਡਾ. ਰਾਕੇਸ਼ ਕੁਮਾਰ ਚੋਪੜਾ, ਡੀ.ਡੀ.ਐਫ਼ ਸੋਮਯਾ ਸਰਕਾਰ ਗੰਗੋਪਦਯਾਯ, ਨਵੀਨ ਕੁਮਾਰ ਇੰਟਰਮ
ਡੀ.ਸੀ. ਦਫ਼ਤਰ ਜਲੰਧਰ, ਡਾ. ਰੀਮਾ ਗੋਗੀਆ ਐਸ.ਐਮ.ਓ. ਆਦਮਪੁਰ, ਡਾ. ਜੋਤੀ ਫੋਕੇਲਾ ਐਸ.ਐਮ.ਓ. ਬੜਾ
ਪਿੰਡ, ਡਾ. ਰਾਜੀਵ ਸ਼ਰਮਾ ਐਸ.ਐਮ.ਓ. ਅਪਰਾ, ਡਾ. ਰਿਚਰਡ ਓਹਰੀ ਐਸ.ਐਮ.ਓ. ਮਹਿਤਪੁਰ, ਡਾ. ਕੁਲਦੀਪ
ਸਿੰਘ ਐਸ.ਐਮ.ਓ. ਕਰਤਾਰਪੁਰ, ਡਾ. ਰੀਚਾ ਭਾਟੀਆ ਐਸ.ਐਮ.ਓ. ਸ਼ੰਕਰ, ਡਾ. ਜੀਵਨ ਐਸ.ਐਮ.ਓ. ਖੁਰਲਾ
ਕਿੰਗਰਾ (ਜਲੰਧਰ ਸ਼ਹਿਰ), ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ ਮੌਜੂਦ ਸਨ।
ਮੀਟਿੰਗ ਦਰਮਿਆਨ ਸਿਵਲ ਸਰਜਨ ਡਾ. ਬਲਵੰਤ ਸਿੰਘ ਵੱਲੋਂ ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਗਈ ਕਿ
3 ਜੁਲਾਈ ਨੂੰ ਲੱਗ ਰਹੇ ਮੈਗਾ ਕੋਵਿਡ ਵੈਕਸੀਨੇਸ਼ਨ ਕੈਂਪਾ ਵਿੱਚ 100 ਫੀਸਦ ਵੈਕਸੀਨੇਸ਼ਨ ਕਰਵਾਈ ਜਾਵੇ ਅਤੇ
ਇਸ ਦੌਰਾਨ ਕੋਰੋਨਾ ਨਿਯਮਾਂ ਦਾ ਪਾਲਣ ਕਰਨਾ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਜ਼,
ਏ.ਐਨ.ਐਮਜ਼ ਅਤੇ ਫੀਲਡ ਸਟਾਫ ਨੂੰ ਹਦਾਇਤ ਕੀਤੀ ਜਾਵੇ ਕਿ ਮੈਗਾ ਵੈਕਸੀਨੇਸ਼ਨ ਕੈਂਪਾਂ ਵਿੱਚ ਵੱਧ ਤੋਂ ਵੱਧ ਲੋਕਾਂ
ਨੂੰ ਪ੍ਰੇਰਿਤ ਕਰਕੇ ਵੈਕਸੀਨੇਸ਼ਨ ਕਰਵਾਉਣ ਲਈ ਭੇਜਣ।
ਸਿਵਲ ਸਰਜਨ ਨੇ ਦੱਸਿਆ ਕਿ ਪੂਰੇ ਜਿਲ੍ਹੇ ਭਰ ਵਿੱਚ ਸਰਕਾਰੀ ਸਿਹਤ ਕੇਂਦਰਾਂ ਅਤੇ ਹੋਰ ਵੱਖ-ਵੱਖ ਥਾਵਾਂ ਤੇ ਮੈਗਾ
ਵੈਕਸੀਨੇਸ਼ਨ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਮੈਗਾ ਕੈਂਪਾਂ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਟ
ਕਰਕੇ ਕੋਵਿਡ ਮਹਾਂਮਾਰੀ 'ਤੇ ਕਾਬੂ ਪਾਉਣਾ ਹੈ। ਸਿਵਲ ਸਰਜਨ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ
ਕੋਰੋਨਾ ਮਹਾਂਮਾਰੀ ਖਿਲਾਫ਼ ਵੈਕਸੀਨੇਸ਼ਨ ਕਰਵਾ ਕੇ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਤਾਂ ਜੋ
ਕੋਵਿਡ ਵਾਇਰਸ ਦੇ ਫੈਲਾਅ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ।