ਜਲੰਧਰ: ਡਾ ਜਸਲੀਨ ਸੇਠੀ ਵੱਲੋ ਆਪਣੀ ਮਹਿਲਾ ਕਾਂਗਰਸ ਦੀ ਟੀਮ ਨਾਲ ਦਿਨ ਪ੍ਰਤੀ ਦਿਨ ਵੱਧ ਰਹੀਆ ਤੇਲ, ਪੈਟਰੋਲ ਅਤੇ ਗੈਸ ਦੀਆ ਕੀਮਤਾ ਸਬੰਧੀ ਸਵਿਧਾਨ ਚੌਕ ਵਿਖੇ ਰੋਸ ਪ੍ਰਦਰਸ਼ਣ ਕੀਤਾ ਅਤੇ ਡਾ ਸੇਠੀ ਵੱਲੋ ਸਵਿਧਾਨ ਚੌਕ ਤੋਂ ਲੈ ਕੇ ਤਹਿਸੀਲ ਚੌਕ ਤੱਕ ਰੇਹੜਾ ਚਲਾ ਕੇ ਮੋਦੀ ਸਰਕਾਰ ਖਿਲਾਫ ਨਾਅਰੇ ਲਗਾਏ ਗਏ। ਭਾਰੀ ਸੰਖਿਆ ਵਿੱਚ ਮਹਿਲਾ ਕਾਂਗਰਸ ਵਰਕਾਰਾ ਨੇ ਆਪਣੇ ਹੱਥਾ ਵਿਚ ਨਹੀ ਚਾਹੀਦੇ ਮੋਦੀ ਦੇ ਚੰਗੇ ਦਿਨ, ਅੰਬਾਨੀ ਅਦਾਨੀ ਦਾ ਏਜੰਟ, ਮੋਦੀ ਸਰਕਾਰ ਨੇ ਕੀਤਾ ਆਮ ਆਦਮੀ ਦਾ ਬੁਰਾ ਹਾਲ ਆਦਿ ਤਖਤੀਆ ਫੜ ਕੇ ਰੋਸ ਪ੍ਰਦਰਸ਼ਣ ਕੀਤਾ। ਇਸ ਮੌਕੇ ਡਾ ਜਸਲੀਨ ਸੇਠੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆ ਵਿਚ ਹੀ ਪਟਰੋਲ ਅਤੇ ਡੀਜਲ 100ਰੁ ਤੋ ਪਾਰ ਹੋ ਗਿਆ ਹੈ ਅਤੇ ਇਨ੍ਹਾਂ ਵਧੀਆ ਕੀਮਤਾ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਿਸ ਨਾਲ ਟਰਾਸਪੌਟਰ ਤੇ ਛੋਟੇ ਵਾਹਨ ਆਪਰੇਟਰਾ ਨੂੰ ਘਰ ਦੀ ਰੋਟੀ ਚਲਾਉਣੀ ਮੁਸ਼ਕਿਲ ਹੋ ਗਈ ਹੈ। ਹਰ ਚੀਜ ਮਹਿੰਗੀ ਹੋਣ ਕਰਣ ਆਮ ਪਰਿਵਾਰਾ ਵਿੱਚ ਘਰ ਦਾ ਗੁਜਾਰਾ ਬਹੁੱਤ ਮੁਸ਼ਕਿਲ ਹੋ ਰਿਹਾ ਹੈ ਅਤੇ ਇਹ ਮਹਿੰਗਾਈ ਤੋ ਤੰਗ ਆ ਕੇ ਅੱਜ ਸਾਰੀਆ ਮਹਿਲਾਵਾਂ ਸੜਕਾ ਤੇ ਆਈਆ ਹਨ ਅਤੇ ਮੌਦੀ ਸਰਕਾਰ ਨੂੰ ਗੁਹਾਰ ਲਗਾ ਰਹੀਆ ਸਨ ਕਿ ਸਾਨੂੰ ਤੁਹਾਡੇ ਚੰਗੇ ਦਿਨ ਨਹੀ ਚਾਹੀਦੇ ਸਾਨੂੰ ਸਾਡੇ ਪੁਰਾਣੇ ਵਿਨ ਹੀ ਚਾਹੀਦੇ ਹਨ। ਡਾ ਸੇਠੀ ਨੇ ਕਿਹਾ ਪਹਿਲਾ ਕੋਰੋਨਾ ਮਹਾਮਾਰੀ ਕਾਰਣ ਲੋਕਾ ਨੂੰ ਘਰ ਚਲਾਉਣਾ ਔਖਾ ਹੋਇਆ ਪਿਆ ਸੀ ਹੁਣ ਇਸ ਵੱਧਦੀ ਮਹਿੰਗਾਈ ਨੇ ਲੋਕਾ ਦੇ ਜੀਣਾ ਮੁਸ਼ਕਿਲ ਕਰ ਦਿੱਤਾ ਹੈ ਮੌਦੀ ਸਰਕਾਰ ਇੱਕ ਨਕੱਮੀ ਸਰਕਾਰ ਸਾਬਿਤ ਹੋਈ ਜੋ ਗਰੀਬ ਪਰਿਵਾਰਾ ਬਾਰੇ ਨਹੀ ਸਗ੍ਰੋ ਕਾਰਪੋਰੇਟ ਘਰਾਣਿਆ ਬਾਰੇ ਹੀ ਸੋਚ ਦੀ ਹੈ। ਡਾ ਸੇਠੀ ਨੇ ਕਿਹਾ ਕਿ ਸਿਰਫ ਕਾਂਗਰਸ ਸਰਕਾਰ ਹੀ ਦੇਸ਼ ਦਾ ਭਲਾ ਕਰ ਸਕਦੀ ਹੈ ਅਤੇ ਅਸੀ ਸਾਰੇ ਦੇਸ਼ ਵਾਸੀਆ ਨੂੰ ਅਪੀਲ ਕਰਦੇ ਹਾਂ ਕਿ ਮੌਦੀ ਸਰਕਾਰ ਨੂੰ ਸਸ਼ਕ ਸਖਾਉਣ ਲਈ ਤਖਤਾ ਪਲਟਣਾ ਜਰੂਰੀ ਹੈ। ਇਸ ਮੌਕੇ — ਪ੍ਰਧਾਨ ਬਲਦੇਵ ਸਿੰਘ ਦੇਵ, ਅੰਗਦ ਦੱਤਾ, ਸੁਰਜੀਤ ਕੌਰ, ਮਹਿੰਦਰ ਕੌਰ, ਆਸ਼ਾ, ਰੀਮਾ, ਜੱਸੀ, ਆਸ਼ਾ ਨਾਹਰ, ਸਰੋਜ ਬਾਲਾ, ਰਣਜੀਤ ਕੌਰ, ਹਰਵਿੰਦਰ ਕੌਰ, ਊਸ਼ਾ, ਵੀਨਾ ਬਹਿਲ, ਪ੍ਰਵੀਨ, ਰਜਨੀ ਥਾਪਰ, ਜਸਪ੍ਰੀਤ ਕੋਰ, ਰਮਨ ਪ੍ਰੀਤ, ਸੁਦਰਸ਼ਨ, ਅਭੀਸ਼ੇਕ ਬਕਸੀ ਆਪਣੀ ਪੂਰੀ ਟੀਮ ਨਾਲ, ਸੰਤੋਖ ਸਿੰਘ, ਮਾਸਟਰ ਜੀ, ਰਾਜਦੀਪ ਸੂਮਲ, ਬੌਬੀ, ਸੱਜੂ, ਆਦਿ ਕਾਂਗਰਸ ਵਰਕਰ ਮੌਜੂਦ ਸਨ