ਜਲੰਧਰ(ਨਿਤਿਨ ਕੌੜਾ ): ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁੰਸਾਰ ਮਾਣਯੋਗ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਯੋਗ ਅਗਵਾਈ ਵਿੱਚ ਅੱਜ ਮੇਹਰ ਚੰਦ
ਪੋਲੀਟੈਕਨਿਕ ਕਾਲਜ ਵਿਖੇ “ਵਿਸ਼ਵ ਅਬਾਦੀ ਦਿਵਸ” ਮਨਾਇਆ ਗਿਆ। ਇਸ ਮੌਕੇ
ਤੇ ਲਗਾਤਾਰ ਵੱਧ ਰਹੀ ਅਬਾਦੀ ਨੂੰ ਠੱਲ ਪਾਉਣ ਲਈ ਇੱਕ ਵੈਬੀਨਾਰ ਕੀਤਾ
ਗਿਆ ਜਿਸ ਦੀ ਸ਼ੁਰੂਆਤ (ਨੋਡਲ ਅਫ਼ੳਮਪ;ਸਰ) ਸ਼੍ਰੀ ਕਸ਼ਮੀਰ ਕੁਮਾਰ ਨੇ ਸਾਰੇ
ਭਾਗੀਦਾਰਾਂ ਨੂੰ ਜੀ ਆਇਆ ਕਹਿ ਕੇ ਕਰਵਾਈ।ਮੁੱਖ ਬੁਲਾਰੇ ਅਖਿਲ
ਭਾਟੀਆ ਜੀ ਨੇ ਵੱਧ ਰਹੀ ਜਨ-ਸੰਖਿਆ ਦੇ ਬੁਰੇ ਪ੍ਰਭਾਵਾਂ ਤੇ ਵਿਸਥਾਰ ਪੂਰਵਕ
ਚਾਨਣਾਂ ਪਾਇਆ।ਉਨ੍ਹਾਂ ਪਾਵਰ ਪਾਇੰਟ ਪ੍ਰਜੈਂਟੇਸ਼ਨ ਰਾਹੀਂ ਆਂਕੜਿਆ
ਦੇ ਅਧਾਰ ਤੇ ਵਿੱਦਿਆਰਥੀਆਂ ਨੂੰ ਜਨ-ਸੰਖਿਆ ਰੋਕਣ ਲਈ ਪ੍ਰੇਰਿਆ। ਇਸ
ਸਬੰਧੀ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਲੋਕਾਂ ਨੂੰ ਅਬਾਦੀ ਘਟਾਉਣ
ਅਤੇ ਧਰਤੀ ਬਚਾਉਣ ਦੀ ਅਪੀਲ ਕੀਤੀ।ਨੋਡਲ ਅਫ਼ੳਮਪ;ਸਰ ਨੇ ਕਿਹਾ ਕਿ ਵੱਧਦੀ ਹੋਈ
ਅਬਾਦੀ ਰੁੱਖਾ ਅਤੇ ਮਨੁੱਖਾਂ ਦਾ ਸੰਤੁਲਨ ਵਿਗਾੜ ਕੇ ਕੁੱਦਰਤੀ ਆਫਤਾਂ
ਦਾ ਕਾਰਨ ਬਣਦੀ ਹੈ। ਜਿਆਦਾ ਜਨ-ਸੰਖਿਆ ਹੋਣ ਨਾਲ ਆਰਥਿਕ ਬੋਝ ਵੱਧਦਾ
ਹੈ ਅਤੇ ਤਰੱਕੀ ਰੁੱਕ ਜਾਂਦੀ ਹੈ।ਸੀ.ਡੀ.ਟੀ.ਪੀ. ਵਿਭਾਗ ਦੁਆਰਾ ਇੱਕ ਵਿਸ਼ੇਸ਼
ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ ਅਤੇ ਜਾਗਰੁਕਤਾ ਲਈ ਸੋਸ਼ਲ ਮੀਡੀਆ ਰਾਹੀ
ਆਲੇ-ਦੁਆਲੇ ਦੇ ਪਿੰਡਾਂ ਵਿੱਚ ਭੇਜਿਆ ਗਿਆ।ਇਸ ਰੰਗੀਨ ਇਸ਼ਤਿਹਾਰ ਰਾਹੀ
ਲੋਕਾਂ ਨੂੰ ਸੰਜਮ ਮਈ ਜੀਵਨ ਬਤੀਤ ਕਰਨ ਅਤੇ ਅਧੁਨਿਕ ਗਰਭ ਨਿਰੋਧਕ
ਤਕਨੀਕਾਂ ਇਸਤੇਮਾਲ ਕਰਨ ਲਈ ਪ੍ਰੇਰਿਆ ਗਿਆ ਹੈ।ਵਿਭਾਗ ਨੇ ਆਪਣੇ ਸਾਰੇ
ਪ੍ਰਸਾਰ ਕੇਂਦਰਾ ਉੱਪਰ ਵਿੱਦਿਆਰਥੀਆਂ ਨੂੰ ਆਨਲਾਇੰਨ ਜਾਗਰੂਕ ਕਰਨ
ਦੀ ਹਾਦਾਇਤ ਕੀਤੀ।ਇਸ ਵੈਬੀਨਾਰ ਵਿੱਚ ਲੱਗ-ਭੱਗ 168 ਲੋਕਾਂ ਨੇ ਸ਼ਿੱਕਤ
ਕੀਤੀ।ਅੰਤ ਵਿੱਚ ਪ੍ਰੋ. ਕਸ਼ਮੀਰ ਕੁਮਾਰ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ
ਕੀਤਾ।ਜਿੱਥੇ ਇੰਜ: ਅਰਵਿੰਦ ਦੱਤਾ ਨੇ ਕੌਆਰਡੀਨੇਟਰ ਦੀ ਭੁਮੀਕਾ ਨਿਭਾਈ
ਉੱਥੇ ਮਿਸ ਨੇਹਾ (ਸੀ. ਡੀ. ਕੰਸਲਟੈਂਟ) ਦੇ ਯਤਨਾਂ ਸਦਕਾ ਇਹ ਵੈਬੀਨਾਰ