ਫਗਵਾੜਾ(ਸ਼ਿਵ ਕੋੜਾ) ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਅਤੇ ਸਰਬੋਤਮ ਮਹਿੰਗਾਈ ਦੇ ਵਿਰੁੱਧ ਸਖ਼ਤ ਵਿਰੋਧ ਦਰਜ ਕਰਨ ਲਈ 13 ਜੁਲਾਈ ਦਿਨ ਮੰਗਲਵਾਰ ਸਮਾਂ 10:00 ਵਜੇ ਸਵੇਰੇ ਰੈਸਟ ਹਾਉਸ ਫਗਵਾੜਾ, (ਨਜਦੀਕ ਕਮੇਟੀ ਘਰ) ਤੋਂ ਸਾਇਕਲ ਯਾਤਰਾ ਦਾ ਆਯੋਜਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਫਗਵਾੜਾ ਦੀ ਅਗੁਵਾਈ ਹੇਠ ਕੀਤਾ ਗਿਆ ਹੈ। ਇਸ ਮੌਕੇ ਸਮੂਹ ਕਾਂਗਰਸੀ ਕੌਂਸਲਰ, ਵਰਕਰ ਅਤੇ ਸ਼ਹਿਰ ਵਾਸੀ ਹਾਜਰ ਸਨ।