ਅੱਜ ਸਵੇਰੇ ਕਰੀਬ 6 ਵੱਜ ਕੇ 45 ਮਿੰਟ ਤੇ ਮਿੱਟੀ ਨਾਲ ਭਰੇ ਟਰੱਕ  ਦੀ ਟੱਕਰ ਮਹਿੰਦਰਾ ਪਿਕ ਅਪ ਨਾਲ ਹੋ ਗਈ। ਇਸ ਤੋਂ ਬਾਅਦ ਇਕ ਹੋਰ ਟਰੱਕ ਜਿਸ ਵਿੱਚ ਕੇ ਗਟਕਾ ਭਰਿਆ ਹੋਇਆ ਸੀ ਉਹ ਵੀ ਗੱਡੀ ਨਾਲ ਟਕਰਾ ਗਿਆ।ਦੋਹਾਂ ਵਿੱਚ ਫਸਣ ਕਾਰਨ ਗੱਡੀ ਬੂਰੀ ਤਰ੍ਹਾਂ ਪ੍ਰੈਸ ਹੋ ਗਈ ਅਤੇ ਉਸ ਵਿੱਚ ਸਵਾਰ ਡਰਾਈਵਰ ਤੇ ਉਸਦੇ ਦੋਵੇਂ ਸਾਥੀਆਂ ਦੀ ਮੌਤ ਹੋ ਗਈ।ਜਿਹਨਾਂ ਦੀ ਅਜੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ, ਲੋਕਲ ਪੁਲੀਸ ਮੌਕੇ ਤੇ ਪਹੁੰਚ ਕੇ ਲੋੜੀਂਦੀ ਕਾਰਵਾਈ  ਕਰ ਰਹੀ ਹੈ।