ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2021 ਵਿੱਚੋਂ ਪੰਜਾਬ ਦੇ
ਨੰਬਰ 1 ਆਟੋਨੌਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟੌਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ
ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕੈਮਿਸਟਰੀ ਦੁਆਰਾ
ਆਈ.ਪੀ. ਆਰ. ਐਂਡ ਆਈ.ਪੀ. ਮੈਨੇਜਮੇਂਟ ਫੌਰ ਸਟਾਰਟਅੱਪਸ ਵਿਸ਼ੇ 'ਤੇ ਡੀ.ਬੀ.ਟੀ. ਸਟਾਰ ਕਾਲਜ ਸਕੀਮ ਦੇ ਅੰਤਰਗਤ ਇਕ
ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਨਲਾਈਨ ਆਯੋਜਨ ਕਰਵਾਇਆ ਗਿਆ। ਡਾ. ਰੁਚੀ ਤੇਜਪਾਲ, ਅਸਿਸਟੈਂਟ ਪ੍ਰੋਫ਼ੈਸਰ, ਸੇਂਟ
ਫਰਾਂਸਿਸ ਕਾਲਜ, ਬੇਗਮਪੇਟ, ਹੈਦਰਾਬਾਦ, ਮੈਨੇਜਿੰਗ ਪ੍ਰੋਪਰਾਈਟਰ ਅਤੇ ਸੀਨੀਅਰ ਪੇਟੇਂਟ ਐਸੋਸੀਏਟ, ਡਿਟਰਮੀਨੈਂਟਸ
ਆਈ.ਪੀ. ਸਰਵਿਸਿਜ਼, ਹੈਦਰਾਬਾਦ ਨੇ ਇਸ ਆਯੋਜਨ ਵਿੱਚ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ
ਉਨ੍ਹਾਂ ਨੇ ਵਿਦਿਆਰਥਣਾਂ ਨੂੰ ਵਿਸਥਾਰ ਸਹਿਤ ਇੰਟਲੈਕਚੂਅਲ ਪ੍ਰਾਪਰਟੀ ਰਾਈਟਸ ਦੀ ਧਾਰਨਾ ਅਤੇ ਇਸ ਦੇ ਮਹੱਤਵ ਤੋਂ ਜਾਣੂ
ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਈ.ਪੀ.ਆਰ. ਫਾਈਲਿੰਗ ਪ੍ਰਕਿਰਿਆ ਦੇ ਵੱਖ-ਵੱਖ ਮਹੱਤਵਪੂਰਨ ਪੜਾਵਾਂ ਸਬੰਧੀ
ਜਾਣਕਾਰੀ ਪ੍ਰਦਾਨ ਕੀਤੀ। ਇੰਟਲੈਕਚੂਅਲ ਪ੍ਰਾਪਰਟੀ ਰਾਈਟਸ ਦੀਆਂ ਕਿਸਮਾਂ ਸਬੰਧੀ ਗੱਲ ਕਰਦੇ ਹੋਏ ਉਨ੍ਹਾਂ ਨੇ ਇੰਟਰਨੈਸ਼ਨਲ
ਪੇਟੇਂਟਸ ਨੂੰ ਫਾਈਲ ਕਰਨ ਵਿੱਚ ਪੇਟੈਂਟ ਕੋਆਪ੍ਰੇਸ਼ਨ ਸੰਧੀ ਦੀਆਂ ਸੁਵਿਧਾਵਾਂ ਬਾਰੇ ਵੀ ਗੱਲ ਕੀਤੀ ਅਤੇ ਨਾਲ ਹੀ ਟ੍ਰੇਡਮਾਰਕ,
ਇੰਡਸਟ੍ਰੀਅਲ ਡਿਜ਼ਾਈਨ, ਜਿਓਗ੍ਰਾਫੀਕਲ ਇੰਡੀਕੇਟਰਸ, ਟਰੇਡ ਸੀਕਰੇਟਸ ਅਤੇ ਕਾਪੀ ਰਾਈਟ ਜਿਹੇ ਵਿਸ਼ਿਆਂ ਨੂੰ ਪ੍ਰਭਾਸ਼ਿਤ ਵੀ
ਕੀਤਾ। ਆਈ.ਪੀ. ਦੇ ਰਣਨੀਤੀਕਰਨ ਦੇ ਪੜਾਵਾਂ ਦੀ ਗੱਲ ਕਰਨ ਦੇ ਨਾਲ-ਨਾਲ ਇਸਦੇ ਮੁਦਰੀਕਰਨ ਬਾਰੇ ਚਰਚਾ ਕਰਨ ਤੋਂ
ਇਲਾਵਾ ਟਿਕਾਊ ਆਰਥਿਕ ਟੀਚਿਆਂ ਅਤੇ ਇਨ੍ਹਾਂ ਨੂੰ ਪ੍ਰਫੁੱਲਤ ਕਰਨ ਵਿੱਚ ਸਰਕਾਰ ਦੁਆਰਾ ਚੁੱਕੇ ਜਾ ਰਹੇ ਕਦਮਾਂ ਨਾਲ
ਸਟਾਰਟਅੱਪ ਇੰਡੀਆ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਦੇ ਅੰਤ ਵਿੱਚ ਸਮੂਹ ਪ੍ਰਤਿਭਾਗੀਆਂ ਦੁਆਰਾ ਪੁੱਛੇ ਗਏ
ਸਵਾਲਾਂ ਦੇ ਜਵਾਬ ਵੀ ਡਾ. ਰੁਚੀ ਨੇ ਤਸੱਲੀਬਖਸ਼ ਢੰਗ ਨਾਲ ਦਿੱਤੇ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਸ਼ੇ
ਸਬੰਧੀ ਮਹੱਤਵਪੂਰਨ ਜਾਣਕਾਰੀ ਵਿਦਿਆਰਥਣਾਂ ਨੂੰ ਪ੍ਰਦਾਨ ਕਰਨ ਦੇ ਲਈ ਸਰੋਤ ਬੁਲਾਰੇ ਪ੍ਰਤੀ ਧੰਨਵਾਦ ਵਿਅਕਤ ਕੀਤਾ ਅਤੇ
ਨਾਲ ਹੀ ਇਸ ਸਫਲ ਆਯੋਜਨ ਦੇ ਲਈ ਕੈਮਿਸਟਰੀ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।