ਜਲੰਧਰ : ( ਨਿਤਿਨ ਕੌੜਾ )ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੂਰਦਰਸ਼ਨ ਦੇ
ਡੀ.ਡੀ.ਪੰਜਾਬੀ ਚੈਨਲ ਦੇ ਚਰਚਿਤ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ 15 ਜੁਲਾਈ ਸਵੇਰੇ 8.30 ਵਜੇ
ਵਿਦਿਆਰਥੀਆਂ ਦੇ ਰੁਬਰੂ ਹੋਣਗੇ। ਇਹ ਪੋ੍ਰਗਰਾਮ ਵਿਸ਼ਵ ਯੁਵਾ ਹੁਨਰ ਦਿਵਸ ਨੂੰ ਸਮਰਪਿਤ
ਹੈ, ਜੋ ਪੂਰੇ ਵਿਸ਼ਵ ਭਰ ਵਿੱਚ 15 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਪ੍ਰੋਗਰਾਮ ਰਾਹੀ
ਬੇਰੋਜ਼ਗਾਰ ਯੁਵਕਾਂ ਤੇ ਯੁਵਤੀਆਂ ਨੂੰ ਸਕਿਲ ਸਿੱਖਿਆ ਰਾਹੀ ਨਵੀਂ ਦਿਸ਼ਾਂ ਤੇ ਸੇਧ ਦੇਣ ਦਾ
ਪ੍ਰਆਸ ਕੀਤਾ ਜਾਵੇਗਾ ਤੇ ਸਰਕਾਰ ਦੀਆਂ ਹੁਨਰਮੰਦ ਸਿੱਖਿਆ ਨੂੰ ਪ੍ਰਫੁਲੱਤ ਕਰਨ ਲਈ
ਚਲਾਈਆਂ ਜਾ ਰਹੀ ਸਕੀਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ।