ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੇ ਕਾਮਰਸ ਵਿਭਾਗ ਦੁਆਰਾ ਵਿਦਿਆਰਥਣਾਂ ਲਈ ਕਾਮਰਸ: ਟ੍ਰੇਡ
ਐਂਡ ਬਿਜ਼ਨੈੱਸ ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕਰਵਾਇਆ ਗਿਆ। ਕਾਮਰਸ ਦੀਆਂ ਵੱਖ-ਵੱਖ ਵਿਧਾਵਾਂ ਤੋਂ
ਜਾਣੂ ਕਰਵਾਉਣ ਦੇ ਮਕਸਦ ਨਾਲ ਆਯੋਜਿਤ ਇਸ ਮੁਕਾਬਲੇ ਵਿੱਚ ਵਿਦਿਆਰਥਣਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ
ਲਿਆ। ਇਸ ਮੌਕੇ ਵਿਦਿਆਰਥਣਾਂ ਨੇ ਈ ਕਾਮਰਸ, ਬਿਜਨੈੱਸ ਮੈਨੇਜਮੈਂਟ ਪਲੈਨਿੰਗ, ਫੰਕਸ਼ਨਜ਼ ਆਫ ਮਾਰਕੀਟਿੰਗ, ਮੈਨੇਜਮੈਂਟ ਦੇ
ਵਿਭਿੰਨ ਪੱਧਰਾਂ ਦੇ ਨਾਲ-ਨਾਲ ਮਾਰਕੀਟਿੰਗ ਨੂੰ ਆਪਣੇ ਪੋਸਟਰਾਂ ਵਿੱਚ ਪੂਰਨ ਰਚਨਾਤਮਕਤਾ ਨਾਲ ਪੇਸ਼ ਕੀਤਾ। ਇਸ ਮੁਕਾਬਲੇ
ਵਿੱਚ ਸੀਆ ਨੇ ਪਹਿਲਾ ਸਥਾਨ ਹਾਸਿਲ ਕੀਤਾ। ਦਮਨਪ੍ਰੀਤ ਕੌਰ ਦੂਸਰੇ ਸਥਾਨ 'ਤੇ ਰਹੀ ਅਤੇ ਤੀਸਰਾ ਸਥਾਨ ਰੋਜ਼ੀ ਨੂੰ ਪ੍ਰਾਪਤ
ਹੋਇਆ। ਇਸ ਤੋਂ ਇਲਾਵਾ ਹੌਸਲਾ ਅਫਜ਼ਾਈ ਇਨਾਮਾਂ ਦੇ ਲਈ ਰਵਨੀਤ ਅਤੇ ਹਿਨਾ ਨੂੰ ਚੁਣਿਆ ਗਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ.
ਅਤਿਮਾ ਸ਼ਰਮਾ ਦਿਵੇਦੀ ਨੇ ਜੇਤੂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥਣਾਂ ਨੂੰ ਵਿਸ਼ੇ
ਦੀ ਯਥਾਰਥਕ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਵਿੱਚ ਸਹਾਇਕ ਸਾਬਿਤ
ਹੁੰਦੇ ਹਨ। ਇਸਦੇ ਨਾਲ ਹੀ ਉਨ੍ਹਾਂ ਇਸ ਸਫਲ ਆਯੋਜਨ ਦੇ ਲਈ ਕਾਮਰਸ ਵਿਭਾਗ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ।