ਫਗਵਾੜਾ 17 ਜੁਲਾਈ (ਸ਼ਿਵ ਕੋੜਾ) ਲਾਇਨਜ ਕਲੱਬ ਫਗਵਾੜਾ ਕਿੰਗਜ ਦੀ ਸਾਲ 2021-22 ਲਈ ਚੁਣੀ ਗਈ ਟੀਮ ਵਲੋਂ ਕਲੱਬ ਦੇ ਪ੍ਰਧਾਨ ਲਾਇਨ ਅਸ਼ਵਨੀ ਬਘਾਣੀਆ ਦੇ ਜਨਮ ਦਿਨ ਮੌਕੇ ਪਹਿਲੇ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਦੇ ਹੋਏ ਸਥਾਨਕ ਮੁਹੱਲਾ ਪਲਾਹੀ ਗੇਟ ਵਿਖੇ ਕੁਲਚੇ ਛੋਲਿਆਂ ਦਾ ਲੰਗਰ ਲਗਾਇਆ ਗਿਆ। ਜਿਸਦਾ ਸ਼ੁੱਭ ਆਰੰਭ ਲਾਇਨਜ ਕਲੱਬ 321-ਡੀ ਦੇ ਸਾਬਕਾ ਡਿਸਟ੍ਰਿਕਟ ਗਵਰਨਰ ਲਾਇਨ ਹਰੀਸ਼ ਬੰਗਾ ਅਤੇ ਲਾਇਨਜ ਕਲੱਬ ਫਗਵਾੜਾ ਕਿੰਗਜ ਦੇ ਚਾਰਟਰ ਪ੍ਰਧਾਨ ਸੁਖਬੀਰ ਸਿੰਘ ਕਿੰਨੜਾ ਵਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ। ਉਹਨਾਂ ਨਵੀਂ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸਮੂਹ ਕਲੱਬ ਮੈਂਬਰਾਂ ਤੇ ਅਹੁਦੇਦਾਰਾਂ ਨੇ ਪ੍ਰਧਾਨ ਅਸ਼ਵਨੀ ਬਘਾਣੀਆ ਨੂੰ ਜਨਮ ਦਿਨ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਲਾਇਨ ਅਸ਼ਵਨੀ ਬਘਾਣੀਆ ਨੇ ਕਿਹਾ ਕਿ ਜਲਦੀ ਹੀ ਹੋਰ ਕਈ ਪ੍ਰੋਜੈਕਟਾਂ ਨੂੰ ਵੀ ਅਮਲੀ ਰੂਪ ਦਿੱਤਾ ਜਾਵੇਗਾ ਜਿਹਨਾਂ ਦ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ। ਇਸ ਮੌਕੇ ਕਲੱਬ ਚੇਅਰਮੈਨ ਪਰਮਿੰਦਰ ਸਿੰਘ ਅਰੋੜਾ, ਕਲੱਬ ਦੇ ਸਕੱਤਰ ਹਰਮੋਹਨ ਜੁਨੇਜਾ, ਕੈਸ਼ੀਅਰ ਭੂਪਿੰਦਰ ਸਿੰਘ, ਪੀ.ਆਰ.ਓ. ਸਚਿਨ ਸਲਹੋਤਰਾ, ਯਸ਼ਪਾਲ ਅਟਵਾਲ, ਕੁਲਦੀਪ ਸਿੰਘ, ਸੰਜੀਵ ਸੂਰੀ ਆਦਿ ਹਾਜਰ ਸਨ।