ਫਗਵਾੜਾ 17 ਜੁਲਾਈ (ਸ਼ਿਵ ਕੋੜਾ) ਡਾ. ਦਰਸ਼ਨ ਕਟਾਰੀਆ ਦੇ ਨਗਰ ਸੁਧਾਰ ਟਰੱਸਟ ਫਗਵਾੜਾ ਦਾ ਮੈਂਬਰ ਨਿਯੁਕਤ ਹੋਣ ਤੇ ਸਥਾਨਕ ਫਰੈਂਡਜ ਕਲੋਨੀ ਵਿਖੇ ਉਹਨਾਂ ਦਾ ਸਨਮਾਨਤ ਕੀਤਾ ਗਿਆ। ਡਾ. ਕਟਾਰੀਆ ਨੂੰ ਸਨਮਾਨਤ ਕਰਦੇ ਹੋਏ ਮੋਹਨ ਸਿੰਘ, ਜਗਦੀਸ਼, ਸਤਪਾਲ ਮੱਟੂ, ਮਨੋਹਰ ਲਾਲ ਠੇਕੇਦਾਰ, ਤੁਲਸੀ ਰਾਮ ਖੋਸਲਾ ਅਤੇ ਅਵਤਾਰ ਅੰਬੇਡਕਰੀ ਨੇ ਕਿਹਾ ਕਿ ਡਾ. ਕਟਾਰੀਆ ਇਕ ਸੁਝਵਾਨ ਸ਼ਖਸੀਅਤ ਹਨ ਜਿਹਨਾਂ ਦੇ ਮੈਂਬਰ ਨਿਯੁਕਤ ਹੋਣ ਨਾਲ ਨਗਰ ਸੁਧਾਰ ਟਰੱਸਟ ਅਤੇ ਫਗਵਾੜਾ ਵਾਸੀਆਂ ਨੂੰ ਕਾਫੀ ਲਾਭ ਮਿਲੇਗਾ।